ਕਰਨਾਲ: ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣਾ ਨਾ ਪਵੇ ਇਸ ਲਈ ਪ੍ਰਸ਼ਾਸਨ ਨੇ ਕਈ ਮਾਰਗਾਂ 'ਤੇ ਟ੍ਰੈਫਿਕ ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਹੁਣ ਤੱਕ ਟ੍ਰੈਫਿਕ ਚ ਕੁਝ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਫਿਲਹਾਲ ਆਵਾਜਾਈ ਆਮ ਵਾਂਗ ਚੱਲ ਰਹੀ ਹੈ।
ਲੋਕਾਂ ਤੋਂ ਨੈਸ਼ਨਲ ਹਾਈਵੇ ’ਤੇ ਨਾ ਆਉਣ ਦੀ ਅਪੀਲ
ਡੀਸੀ ਨਿਸ਼ਾਂਤ ਕੁਮਾਰ ਯਾਦਵ (DC Nishant Kumar Yadav) ਦੇ ਆਦੇਸ਼ਾਂ ਮੁਤਾਬਿਕ ਕਿਸਾਨਾਂ ਦੀ ਮਹਾਪੰਚਾਇਤ ਦੇ ਕਾਰਨ ਨਵੀਂ ਦਿੱਲੀ-ਚੰਡੀਗੜ੍ਹ ਹਾਈਵੇ ਤੇ ਕਰਨਾਲ ਜਿਲ੍ਹੇ ਦੀ ਸਰਹੱਦ ’ਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਚ ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੇਹੱਦ ਜਰੂਰੀ ਕੰਮ ਹੋਣ ਤੋਂ ਹੀ ਕਰਨਾਲ ਜਿਲ੍ਹੇ ਦੀ ਸਰਹੱਦ ਚ ਇਸ ਹਾਈਵੇ ਦਾ ਇਸਤੇਮਾਲ ਕਰਨ।
ਜੇਕਰ ਜਰੂਰੀ ਕੰਮ ਦੀ ਵਜ੍ਹਾ ਤੋਂ ਲੋਕਾਂ ਨੂੰ ਇਸ ਹਾਈਵੇ ਤੇ ਆਉਣਾ ਪਵੇ ਅਤੇ ਕਿਧਰੇ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੁਆਰਾ ਨਿਰਧਾਰਤ ਦੂਜੇ ਮਾਰਗਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਹਾਈਵੇ ਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਹੋਵੇ ਤਾਂ ਟ੍ਰੈਫਿਕ ਥਾਣਾ ਮੁਖੀ ਤੋਂ ਉਨ੍ਹਾਂ ਦੇ ਮੋਬਾਈਲ ਨੰਬਰ -9729990722 ਅਤੇ ਸਿਟੀ ਟ੍ਰੈਫਿਕ ਇੰਚਾਰਜ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ- 9729990723 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ: LIVE UPDATE: ਕਰਨਾਲ ਪ੍ਰਸ਼ਾਸਨ ਨੂੰ ਮਿਲਣ ਲਈ ਸੰਯੁਕਤ ਕਿਸਾਨ ਮੋਰਚੇ ਦੀ 11 ਮੈਂਬਰੀ ਕਮੇਟੀ ਸਕੱਤਰੇਤ ਪਹੁੰਚੀ