ਪੰਜਾਬ

punjab

ETV Bharat / bharat

ਕਰੀਨਾ ਕਪੂਰ ਤੇ ਅੰਮ੍ਰਿਤਾ ਹੋਏ ਕੋਰੋਨਾ ਪੌਜ਼ੀਟਿਵ, ਭਾਰੀ ਪਈ ਲਾਪਰਵਾਹੀ - ਕਰੀਨਾ ਕਪੂਰ ਕੋਰੋਨਾ ਪੌਜ਼ੀਟਿਵ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕੋਰੋਨਾ ਪੌਜ਼ੀਟਿਵ ਹੋ ਗਈ ਹੈ। ਉਨ੍ਹਾਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਭ ਤੋਂ ਚੰਗੀ ਦੋਸਤ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਹਾਲ ਹੀ 'ਚ ਕਰੀਨਾ ਅਤੇ ਅੰਮ੍ਰਿਤਾ ਨੇ ਆਪਣੇ ਦੋਸਤਾਂ ਨਾਲ ਕਈ ਪਾਰਟੀਆਂ 'ਚ ਸ਼ਿਰਕਤ ਕੀਤੀ ਸੀ।

ਬ੍ਰੇਕਿੰਗ ਨਿਉਜ਼ਕਰੀਨਾ ਕਪੂਰ ਤੇ ਅੰਮ੍ਰਿਤਾ ਹੋਏ ਕੋਰੋਨਾ ਪੌਜ਼ੀਟਿਵ
ਬ੍ਰੇਕਿੰਗ ਨਿਉਜ਼ਕਰੀਨਾ ਕਪੂਰ ਤੇ ਅੰਮ੍ਰਿਤਾ ਹੋਏ ਕੋਰੋਨਾ ਪੌਜ਼ੀਟਿਵ

By

Published : Dec 13, 2021, 4:42 PM IST

Updated : Dec 13, 2021, 5:37 PM IST

ਹੈਦਰਾਬਾਦ: ਕੋਰੋਨਾ ਦੇ ਮਾਮਲੇ ਘਟੇ ਹਨ, ਪਰ ਖਤਮ ਨਹੀਂ ਹੋਏ। ਬਾਲੀਵੁੱਡ ਸੈਲੇਬਸ ਵੀ ਕੋਰੋਨਾ ਦਾ ਸ਼ਿਕਾਰ ਹੋਣ ਲੱਗੇ ਹਨ। ANI ਦੇ ਮੁਤਾਬਕ, ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਮੁੰਬਈ ਬੀਐਮਸੀ ਨੇ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਆਰਟੀਪੀਸੀਟੀ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਹੈ।

ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਨੂੰ ਦੇਖਿਆ ਗਿਆ ਸੀ ਕਈ ਪਾਰਟੀਆਂ 'ਚ

ਹਾਲ ਹੀ 'ਚ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਨੂੰ ਕਈ ਪਾਰਟੀਆਂ 'ਚ ਦੇਖਿਆ ਗਿਆ। ਦੋਵੇਂ ਅਭਿਨੇਤਰੀਆਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਦੇਖਿਆ ਗਿਆ। ਹਾਲਾਂਕਿ ਅਜੇ ਤੱਕ ਇਨ੍ਹਾਂ ਅਭਿਨੇਤਰੀਆਂ ਵੱਲੋਂ ਹੈਲਥ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ।

ਪਿਛਲੇ ਦਿਨੀਂ ਅਦਾਕਾਰ ਕਮਲ ਹਾਸਨ ਵੀ ਪਾਏ ਗਏ ਸਨ ਕੋਰੋਨਾ ਵਾਇਰਸ ਨਾਲ ਸੰਕਰਮਿਤ

ਦੱਸ ਦੇਈਏ ਕਿ ਪਿਛਲੇ ਦਿਨੀਂ ਅਦਾਕਾਰ ਕਮਲ ਹਾਸਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਕਮਲ ਹਾਸਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ ਕਿ ‘ਅਮਰੀਕਾ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਹਲਕੀ ਖੰਘ ਸੀ। ਜਾਂਚ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਮੈਂ ਇਸ ਸਮੇਂ ਹਸਪਤਾਲ ਵਿੱਚ ਆਈਸੋਲੇਟ ਹਾਂ। ਤੁਸੀਂ ਸਾਰੇ ਸਮਝ ਸਕਦੇ ਹੋ ਕਿ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ। ਸਾਰੇ ਸੁਰੱਖਿਅਤ ਰਹੋ।

ਕਰੀਨਾ-ਅੰਮ੍ਰਿਤਾ ਤੋਂ ਪਹਿਲਾਂ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਆਈ ਸੀ ਕੋਰੋਨਾ ਪਾਜ਼ੀਟਿਵ

ਕਰੀਨਾ-ਅੰਮ੍ਰਿਤਾ ਤੋਂ ਪਹਿਲਾਂ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਸਾਊਥ ਇੰਡਸਟਰੀ ਦੇ ਮੇਗਾਸਟਾਰ ਕਮਲ ਹਾਸਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਅਦਾਕਾਰ ਨੇ ਇਸ ਸਬੰਧ ਵਿੱਚ ਆਪਣੀ ਲਾਪਰਵਾਹੀ ਵੀ ਕਬੂਲੀ ਸੀ। ਇਸ ਦੇ ਨਾਲ ਹੀ ਅਦਾਕਾਰ ਅਮਿਤ ਸਾਧ ਨੇ ਵੀ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

ਕਰੀਨਾ ਕਪੂਰ ਜਲਦ ਹੀ ਆਮਿਰ ਖਾਨ ਨਾਲ ਫਿਲਮ 'ਲਾਲ ਸਿੰਘ ਚੱਢਾ' 'ਚ ਆਵੇਗੀ ਨਜ਼ਰ

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਆਮਿਰ ਖਾਨ ਨਾਲ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਫਿਲਮ ਦਾ ਪੋਸਟਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਇਹ ਵੀ ਪੜ੍ਹੋ:ਗੋਆ ਬੀਚ 'ਤੇ ਗੁਰੂ ਰੰਧਾਵਾ ਨਾਲ ਨਜ਼ਰ ਆਈ ਨੋਰਾ ਫਤੇਹੀ, ਪ੍ਰਸ਼ੰਸਕਾਂ ਨੇ ਕਿਹਾ- ਵਿਆਹ ਕਦੋਂ ਹੈ?

Last Updated : Dec 13, 2021, 5:37 PM IST

ABOUT THE AUTHOR

...view details