ਸੋਲਨ: ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਬੁੱਧਵਾਰ ਦੇਰ ਸ਼ਾਮ ਹਿਮਾਚਲ ਦੇ ਚਾਅਲ ਨੇੜੇ ਜੰਗਲ ਵਿੱਚ ਹਾਦਸੇ (mla rana gurjeet singh road accident in solan) ਦਾ ਸ਼ਿਕਾਰ ਹੋ ਗਈ ਸੀ। ਇਲਾਜ ਲਈ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਮਾਮੂਲੀ ਸੱਟਾਂ ਆਇਆ ਹਨ। ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਚਾਅਲ ਵਿੱਚ ਘੁੰਮਣ ਗਏ ਸਨ ਇਸ ਦੌਰਾਨ ਉਨ੍ਹਾਂ ਇਹ ਹਾਦਸਾ ਵਾਪਰਿਆ ਹੈ।
ਪੁਲਿਸ ਨੂੰ ਨਹੀਂ ਜਾਣਕਾਰੀ: ਟੋਏ ਵਿੱਚ ਪਲਟਣ ਤੋਂ ਬਾਅਦ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਰੁਕੀ। ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਧਾਇਕ ਰਾਣਾ ਗੁਰਜੀਤ ਸਿੰਘ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਇਸ ਘਟਨਾ ਸਬੰਧੀ ਨਾ ਤਾਂ ਪੁਲਿਸ ਚੌਕੀ ਚਾਅਲ ਨੂੰ ਕੋਈ ਸੂਚਨਾ ਮਿਲੀ ਅਤੇ ਨਾ ਹੀ ਥਾਣਾ ਕੰਡਾਘਾਟ ਵਿਖੇ ਕੋਈ ਸ਼ਿਕਾਇਤ ਦਰਜ ਕਰਵਾਈ ਗਈ।