ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਰਾਏਪੁਰਵਾ ਨਿਵਾਸੀ ਸਾੜ੍ਹੀ ਕਾਰੋਬਾਰੀ ਮਨੀਸ਼ ਕਨੋਡੀਆ ਦੇ ਬੇਟੇ ਕੁਸ਼ਾਗਰ ਦਾ ਓਮਪੁਰਵਾ ਫਾਜ਼ਲਗੰਜ ਨਿਵਾਸੀ ਪ੍ਰਭਾਤ ਸ਼ੁਕਲਾ, ਉਸ ਦੀ ਮੰਗੇਤਰ ਰਚਿਤਾ ਅਤੇ ਉਸ ਦੇ ਦੋਸਤ ਸ਼ਿਵ ਗੁਪਤਾ ਵਾਸੀ ਓਮਪੁਰਵਾ ਨੇ ਕਤਲ ਕਰ ਦਿੱਤਾ। ਇਸ 'ਚ ਮੁੱਖ ਦੋਸ਼ੀ ਪ੍ਰਭਾਤ ਸ਼ੁਕਲਾ ਹੈ, ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਿੰਨੇ ਮੁਲਜ਼ਮ ਪਿਛਲੇ ਤਿੰਨ ਦਿਨਾਂ ਤੋਂ ਕਤਲ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਬਾਅਦ ਸਹੀ ਮੌਕਾ ਦੇਖ ਕੇ ਸੋਮਵਾਰ ਨੂੰ ਕਤਲ ਕਰ ਦਿੱਤਾ।
ਤਿੰਨ ਦਿਨਾਂ ਤੋਂ ਵਪਾਰੀ ਦੇ ਬੇਟੇ ਦਾ ਪਿੱਛਾ ਕਰ ਰਹੇ ਸਨ ਮੁਲਜ਼ਮ :ਡੀਸੀਪੀ ਸੈਂਟਰਲ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕੁਸ਼ਾਗਰ ਸ਼ਾਮ 4 ਵਜੇ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲਦਾ ਸੀ। ਪ੍ਰਭਾਤ ਅਤੇ ਸ਼ਿਵ ਪਿਛਲੇ 3 ਦਿਨਾਂ ਤੋਂ ਕੁਸ਼ਾਗਰ ਦਾ ਪਿੱਛਾ ਕਰ ਰਹੇ ਸਨ। ਉਸ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੇ ਸਨ। ਸੋਮਵਾਰ ਨੂੰ ਜਦੋਂ ਕੁਸ਼ਾਗਰ ਰਵਾਨਾ ਹੋਇਆ ਤਾਂ ਪ੍ਰਭਾਤ ਅਚਾਰੀਆ ਨਗਰ ਸਥਿਤ ਆਪਣੇ ਘਰ ਤੋਂ ਥੋੜ੍ਹੀ ਦੂਰ ਜ਼ਰੀਬ ਚੌਕੀ ਪਹੁੰਚਿਆ ਅਤੇ ਕੁਸ਼ਾਗਰਾ ਨੂੰ ਆ ਕੇ ਕਿਹਾ ਆ ਬੈਠ ਤੈਨੂੰ ਕੋਚਿੰਗ ਕਲਾਸ ਛੱਡ ਦਿੰਦਾ ਹਾਂ।
ਕੁਸ਼ਾਗਰ ਨੂੰ ਕੌਫੀ ਪਿਲਾਉਣ ਬਹਾਨੇ ਆਪਣੇ ਘਰ ਲੈ ਗਿਆ ਸੀ ਪ੍ਰਭਾਤ : ਦਰਅਸਲ ਕੁਸ਼ਾਗਰ ਪ੍ਰਭਾਤ ਨੂੰ ਰਚਿਤਾ ਕਰਕੇ ਜਾਣਦਾ ਸੀ ਕਿਉਂਕਿ ਇੱਕ ਸਾਲ ਪਹਿਲਾਂ ਜਦੋਂ ਰਚਿਤਾ ਕੁਸ਼ਾਗਰ ਦੇ ਘਰ ਉਸਨੂੰ ਪੜ੍ਹਾਉਣ ਗਈ ਸੀ ਤਾਂ ਪ੍ਰਭਾਤ ਹੀ ਉਸ ਨੂੰ ਛੱਡਣ ਜਾਂਦਾ ਸੀ। ਭਰੋਸੇ ਤੋਂ ਬਾਅਦ ਜਦੋਂ ਕੁਸ਼ਾਗਰ ਪ੍ਰਭਾਤ ਦੇ ਨਾਲ ਬੈਠ ਗਿਆ ਤਾਂ ਉਹ ਉਸ ਨੂੰ ਆਪਣੇ ਓਮਪੁਰਵਾ ਘਰ ਲੈ ਗਿਆ। ਪ੍ਰਭਾਤ ਨੇ ਰਸਤੇ ਵਿੱਚ ਕੁਸ਼ਾਗਰ ਨੂੰ ਕਿਹਾ ਸੀ, ਚਲ ਤੈਨੂੰ ਕੌਫੀ ਪਿਲਾਉਂਦਾ ਹਾਂ। ਫਿਰ ਪ੍ਰਭਾਤ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਅਤੇ ਜਿਵੇਂ ਹੀ ਉਹ ਘਰ ਦੇ ਕਮਰੇ ਵਿਚ ਪਹੁੰਚਿਆ ਤਾਂ ਉਸ ਨੇ ਕੁਸ਼ਾਗਰ ਨੂੰ ਬੇਹੋਸ਼ ਕਰ ਦਿੱਤਾ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪ੍ਰਭਾਤ ਨੇ ਇਹ ਗੱਲ ਰਚਿਤਾ ਅਤੇ ਸ਼ਿਵ ਨੂੰ ਦੱਸੀ।
ਸ਼ਿਵ ਨੇ ਸੁੱਟਿਆ ਸੀ ਪੱਥਰ, ਫਿਰ ਚਿੱਠੀ ਲਿਖੀ:ਸ਼ਾਮ ਦੇ ਸੱਤ ਵਜੇ ਤੋਂ ਪਹਿਲਾਂ ਕੁਸ਼ਾਗਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਤ ਕਰੀਬ 8 ਵਜੇ ਸ਼ਿਵ ਸਕੂਟਰ 'ਤੇ ਕੁਸ਼ਾਗਰ ਦੇ ਘਰ ਪਹੁੰਚਿਆ। ਉਥੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਕੁਸ਼ਾਗਰ ਦੇ ਅਪਾਰਟਮੈਂਟ ਹਾਊਸ 'ਤੇ ਹੇਠਾਂ ਤੋਂ ਪੱਥਰ ਸੁੱਟਿਆ। ਸਾਰੇ ਮੁਲਜ਼ਮਾਂ ਨੇ ਸੋਚਿਆ ਸੀ ਕਿ ਪਰਿਵਾਰ ਇਸ ਨੂੰ ਅਗਵਾ ਸਮਝ ਕੇ ਉਨ੍ਹਾਂ ਨੂੰ ਮੋਟੀ ਰਕਮ ਦੇਣਗੇ। ਕਿਉਂਕਿ ਰਚਿਤਾ ਨੇ ਪ੍ਰਭਾਤ ਅਤੇ ਸ਼ਿਵ ਨੂੰ ਕਿਹਾ ਸੀ ਕਿ ਕੁਸ਼ਾਗਰ ਦੇ ਘਰ ਬਹੁਤ ਪੈਸਾ ਹੈ। ਜਦੋਂ ਸ਼ਿਵ ਵਾਪਸ ਆਇਆ ਤਾਂ ਪੁਲਿਸ ਹਰਕਤ ਵਿੱਚ ਆ ਗਈ। ਇਸ ਦੌਰਾਨ ਮੁਲਜ਼ਮਾਂ ਨੇ ਲਾਸ਼ ਨੂੰ ਕਿਤੇ ਦੂਰ ਸੁੱਟਣ ਦੀ ਯੋਜਨਾ ਵੀ ਬਣਾਈ ਸੀ।
ਛੋਟੇ ਭਰਾ ਆਦਿਤਿਆ ਨੂੰ ਵੀ ਪੜ੍ਹਾਉਂਦੀ ਸੀ ਰਚਿਤਾ : ਕੁਸ਼ਾਗਰ ਦੀ ਟਿਊਸ਼ਨ ਟੀਚਰ ਅਤੇ ਮੁਲਜ਼ਮ ਰਚਿਤਾ ਪਿਛਲੇ ਇਕ ਸਾਲ ਤੋਂ ਉਸਦੇ ਭਰਾ ਆਦਿਤਿਆ ਨੂੰ ਪੜ੍ਹਾਉਂਦੀ ਸੀ। ਇਸ ਕਾਰਨ ਰਚਿਤਾ ਨੂੰ ਵੀ ਕੁਸ਼ਾਗਰ ਦੇ ਘਰ ਆਉਣਾ-ਜਾਣਾ ਪੈਂਦਾ ਸੀ। ਮੁੱਖ ਦੋਸ਼ੀ ਪ੍ਰਭਾਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਕੁਸ਼ਾਗਰ ਅਤੇ ਰਚਿਤਾ ਵਿਚਾਲੇ ਅਫੇਅਰ ਚੱਲ ਰਿਹਾ ਸੀ। ਜਦੋਂ ਕਿ ਕੁਸ਼ਾਗਰ ਦੀ ਉਮਰ 17 ਸਾਲ ਅਤੇ ਰਚਿਤਾ ਦੀ 21 ਸਾਲ ਸੀ। ਕੁਸ਼ਾਗਰ ਦਾ ਕਤਲ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਪ੍ਰਭਾਤ ਨੇ ਜ਼ਰੀਬ ਚੌਕੀ ਸਥਿਤ ਰੇਲਵੇ ਕਰਾਸਿੰਗ 'ਤੇ ਆਪਣਾ ਮੋਬਾਈਲ ਫ਼ੋਨ ਸੁੱਟ ਦਿੱਤਾ ਸੀ ਤਾਂ ਜੋ ਪੁਲਿਸ ਨੂੰ ਉਸ 'ਤੇ ਸ਼ੱਕ ਨਾ ਹੋਵੇ।
ਪ੍ਰਭਾਤ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ ਰਚਿਤਾ :ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਚਿਤਾ ਕਈ ਸਾਲਾਂ ਤੋਂ ਪ੍ਰਭਾਤ ਨਾਲ ਓਮਪੁਰਵਾ ਦੇ ਇਕ ਘਰ 'ਚ ਬਿਨਾਂ ਵਿਆਹ ਕੀਤੇ ਹੀ ਰਹਿ ਰਹੀ ਸੀ। ਰਚਿਤਾ ਦੋ ਸਾਲ ਗਰਭਵਤੀ ਵੀ ਹੋਈ ਸੀ। ਹਾਲਾਂਕਿ ਉਸ ਦਾ ਗਰਭਪਾਤ ਕਰਵਾ ਦਿੱਤਾ ਸੀ। ਜਦੋਂ ਕਿ ਪ੍ਰਭਾਤ ਨੇ ਬੀ.ਐਸ.ਸੀ. ਦੀ ਪੜਾਈ ਕੀਤੀ ਹੋਈ ਹੈ। ਉਹ ਲੌਂਗ ਅਤੇ ਇਲਾਇਚੀ ਵੇਚਣ ਦਾ ਕੰਮ ਕਰਦਾ ਸੀ। ਪ੍ਰਭਾਤ ਦੇ ਪਿਤਾ ਸੁਨੀਲ ਸ਼ੁਕਲਾ ਹੋਮਗਾਰਡ ਹਨ। ਪ੍ਰਭਾਤ ਦਾ ਦੋਸਤ ਸ਼ਿਵ ਸਰਕਾਰੀ ਹਸਪਤਾਲ ਦੀ ਕੰਟੀਨ ਵਿੱਚ ਕੰਮ ਕਰਦਾ ਹੈ।