ਪੰਜਾਬ

punjab

ETV Bharat / bharat

ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ

ਕਿਸਾਨ ਸੰਮੇਲਨ ਨੂੰ ਸੰਬੋਧਨ ਕਰਨ ਪਹੁੰਚੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ, ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ (petrol diesel price hike) ਨੂੰ ਪੀ.ਐਮ ਮੋਦੀ ਦੀ ਦਾੜ੍ਹੀ ((kamal nath compared modi beard) ਨਾਲ ਜੋੜਿਆ।

ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ
ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ

By

Published : Nov 27, 2021, 10:47 PM IST

ਮੰਦਸੌਰ: ਕਿਸਾਨ ਸੰਮੇਲਨ ਨੂੰ ਸੰਬੋਧਿਤ ਕਰਨ ਪਹੁੰਚੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਨੂੰ ਪੀ.ਐਮ ਮੋਦੀ ਦੀ ਦਾੜ੍ਹੀ (kamal nath targeted pm modi) ਦਾ ਹਵਾਲਾ ਦਿੰਦੇ ਹੋਏ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਪੀ.ਐੱਮ ਮੋਦੀ ਦੀ ਦਾੜ੍ਹੀ ਨਾਲ (compared modi beard) ਜੋੜਿਆ। ਕਮਲਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 'ਤੇ ਤਿੱਖਾ ਨਿਸ਼ਾਨਾ ਸਾਧਿਆ।

ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੋਦੀ ਦੀ ਦਾੜ੍ਹੀ ਪਹਿਲਾਂ ਜਿੰਨੀ ਵੱਧ ਗਈ ਸੀ, ਓਨੀ ਹੀ ਪੈਟਰੋਲ ਡੀਜ਼ਲ ਦੀ ਕੀਮਤ ਵੱਧ (petrol diesel price hike) ਗਈ ਸੀ। ਹੁਣ ਜਦੋਂ ਦਾੜ੍ਹੀ ਥੋੜੀ ਕੱਟੀ ਗਈ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁਝ ਕਮੀ ਆਈ ਹੈ । ਸੀ.ਐਮ ਸ਼ਿਵਰਾਜ ਸਿੰਘ ਨੂੰ ਘੋਸ਼ਣਾ ਮੰਤਰੀ ਦੱਸਦੇ ਹੋਏ ਕਮਲਮਠ ਨੇ ਕਿਹਾ ਕਿ ਉਹ ਤਾਂ ਅਜਿਹਾ ਪੁਲ ਬਣਾਉਣ ਦਾ ਵੀ ਐਲਾਨ ਕਰਦੇ ਹਨ, ਜਿੱਥੇ ਨਦੀ ਨਹੀਂ ਹੈ।

ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ

ਪਸ਼ੂਪਤੀਨਾਥ ਮੰਦਿਰ ਵਿੱਚ ਪੂਜਾ ਕੀਤੀ

ਕਿਸਾਨ ਸੰਮੇਲਨ ਨੂੰ ਸੰਬੋਧਨ ਕਰਨ ਆਏ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਰਾਮ ਟੇਕਰੀ ਕਾਰਨਰ ਤੋਂ ਪਸ਼ੂਪਤੀਨਾਥ ਮੰਦਰ ਤੱਕ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦਾ ਥਾਂ-ਥਾਂ ਤੋਂ ਸਵਾਗਤ ਵੀ ਕੀਤਾ ਗਿਆ। 1 ਘੰਟੇ ਦੇ ਰੋਡ ਸ਼ੋਅ ਤੋਂ ਬਾਅਦ ਕਮਲਨਾਥ ਅਸ਼ਟਮੁਖੀ ਭਗਵਾਨ ਪਸ਼ੂਪਤੀਨਾਥ ਦੇ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਕਿਸਾਨ ਸੰਮੇਲਨ ਨੂੰ ਸੰਬੋਧਨ ਕੀਤਾ।

ਆਪਣੇ ਭਾਸ਼ਣ ਦੌਰਾਨ ਕਮਲਨਾਥ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ (kamal nath targeted cm shivraj singh) 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਨਰਿੰਦਰ ਮੋਦੀ ਦੀ ਨਕਲ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਤੁਲਨਾ ਗਰੀਬ ਰਾਜਾਂ ਨਾਲ ਕੀਤੀ ਜਾਂਦੀ ਹੈ, ਸੂਬੇ ਦੇ ਭਟਕਦੇ ਬੇਰੁਜ਼ਗਾਰ ਨੌਜਵਾਨ ਸ਼ਿਵਰਾਜ ਸਿੰਘ ਚੌਹਾਨ ਨੂੰ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਦੀਆਂ ਅੱਖਾਂ ਅਤੇ ਕੰਨ ਨਹੀਂ ਹਿੱਲਦੇ ਪਰ ਮੂੰਹ ਬਹੁਤ ਹਿੱਲਦਾ ਹੈ। ਕਮਲਨਾਥ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਬਹਾਦਰ ਮੁੱਖ ਮੰਤਰੀ ਦੱਸਿਆ।

ਪੰਚਾਇਤੀ ਚੋਣਾਂ ਸਬੰਧੀ ਆਰਡੀਨੈਂਸ ਖ਼ਿਲਾਫ਼ ਅਦਾਲਤ ਜਾਵੇਗੀ ਕਾਂਗਰਸ
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਮਲਨਾਥ ਨੇ ਕਿਹਾ ਕਿ ਕਾਂਗਰਸ ਮੋਦੀ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣ ਲਈ ਰੈਲੀ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਵਰਾਜ ਸਰਕਾਰ ਨੇ ਪੰਚਾਇਤੀ ਚੋਣਾਂ 2021 (mp panchayat election 2021) ਲਈ ਜੋ ਆਰਡੀਨੈਂਸ ਲਿਆਂਦਾ ਹੈ, ਕਾਂਗਰਸ ਉਸ ਦਾ ਵਿਰੋਧ ਕਰਦੀ ਹੈ। ਕਮਲਨਾਥ ਨੇ ਕਿਹਾ ਕਿ ਅਸੀਂ ਆਰਡੀਨੈਂਸ ਦੇ ਖਿਲਾਫ (congress goes to high court on reservation) ਅਦਾਲਤ 'ਚ ਜਾਵਾਂਗੇ। ਸੂਬੇ ਦੇ ਵੋਟਰ ਸ਼ਿਵਰਾਜ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਨ।

ABOUT THE AUTHOR

...view details