ਪੰਜਾਬ

punjab

ETV Bharat / bharat

ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ ਜਸਟਿਸ ਐਨ.ਵੀ. ਰਮਨਾ

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਸਟਿਸ ਐਨ.ਵੀ. ਰਮਨਾ ਨੂੰ ਭਾਰਤ ਦੇ 48 ਵੇਂ ਚੀਫ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ।

ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ ਐਨਵੀ ਰਮਨਾ
ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ ਐਨਵੀ ਰਮਨਾ

By

Published : Apr 6, 2021, 11:26 AM IST

Updated : Apr 6, 2021, 12:14 PM IST

ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਸਟਿਸ ਐਨਵੀ ਰਮਨਾ ਦੇ ਭਾਰਤ ਦੇ 48 ਵੇਂ ਮੁੱਖ ਚੀਫ ਜਸਟਿਸ ਵਜੋਂ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਨੇ ਚੀਫ ਜਸਟਿਸ ਸੀਜੇਆਈ ਐਸਏ ਬੌਬਡੇ ਦੁਆਰਾ ਕੀਤੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਚੀਫ ਜਸਟਿਸ ਦੇ ਅਹੁਦੇ ਲਈ ਚੀਫ ਜਸਟਿਸ ਐਸ.ਏ. ਬੋਬੜੇ ਨੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਐਨ.ਵੀ. ਰਮਨਾ ਦਾ ਨਾਂਅ ਭੇਜਿਆ ਹੈ। ਸੀਜੇਆਈ ਐਸਏ ਬੌਬਡੇ 23 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਹਨ।

ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ ਐਨਵੀ ਰਮਨਾ

ਜਸਟਿਸ ਨਥਾਲਪਤੀ ਵੈਂਕਟਾ ਰਮਨਾ ਦਾ ਜਨਮ 27 ਅਗਸਤ, 1957 ਨੂੰ ਆਂਧਰਾ ਪ੍ਰਦੇਸ਼ ਰਾਜ ਦੇ ਪੋਂਨਵਰਮ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਵਿਗਿਆਨ ਅਤੇ ਕਾਨੂੰਨ ਦੀ ਗ੍ਰੈਜੂਏਸ਼ਨ ਕੀਤੀ ਅਤੇ ਆਪਣੇ ਪਰਿਵਾਰ ਵਿੱਚ ਪਹਿਲੀ ਪੀੜ੍ਹੀ ਦੇ ਵਕੀਲ ਬਣੇ।

ਭਾਰਤ ਦੇ ਅਗਲੇ ਚੀਫ ਜਸਟਿਸ ਹੋਣਗੇ ਐਨਵੀ ਰਮਨਾ

ਉਨ੍ਹਾਂ ਨੂੰ 10 ਫਰਵਰੀ 1983 ਨੂੰ ਬਾਰ ਵਿੱਚ ਇੱਕ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਂ ਨੇ ਆਂਧਰਾ ਪ੍ਰਦੇਸ਼ ਦੇ ਹਾਈ ਕੋਰਟ, ਕੇਂਦਰੀ ਪ੍ਰਬੰਧਕੀ ਟ੍ਰਿਬਿਉਨਲ, ਆਂਧਰਾ ਪ੍ਰਦੇਸ਼ ਪ੍ਰਬੰਧਕੀ ਟ੍ਰਿਬਿਉਨਲ ਅਤੇ ਭਾਰਤ ਸੁਪਰੀਮ ਕੋਰਟ ਵਿੱਚ ਅਭਿਆਸ ਕੀਤਾ।

02.09.2013 ਨੂੰ, ਜਸਟਿਸ ਰਮਨਾ ਨੂੰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ, 17.02.2014 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।

Last Updated : Apr 6, 2021, 12:14 PM IST

ABOUT THE AUTHOR

...view details