ਤਲਵੰਡੀ ਸਾਬੋ: ਬੀਤੇ ਦਿਨੀ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਡਿਉਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਜੁਗਰਾਜ ਸਿੰਘ ਦਾ ਅੱਜ ਸਸਕਾਰ ਕੀਤਾ ਜਾਵੇਗਾ। ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਨਾਲ ਸਬੰਧਤ 23 ਸਿੱਖ ਰੈਜੀਮੈਂਟ ਦਾ ਫੌਜੀ ਜਵਾਨ ਜੁਗਰਾਜ ਸਿੰਘ ਬੀਤੇ ਦਿਨ ਸੂਰਤਗੜ੍ਹ ਚ ਹੋਏ ਮਾਈਨਿੰਗ ਧਮਾਕੇ ਚ ਜ਼ਖ਼ਮੀ ਹੋ ਗਿਆ ਸੀ । ਬੀਤੀ ਦੇਰ ਰਾਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੁਗਰਾਜ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ।
ਸ਼ਹੀਦ ਜਵਾਨ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਮੰਗਲਾਵਰ ਬਾਅਦ ਦੁਪਹਿਰ ਪਿੰਡ ਸ਼ੇਖਪੁਰਾ ਪੁੱਜੇਗੀ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।