ਪੰਜਾਬ

punjab

ETV Bharat / bharat

ਜੇਪੀ ਨੱਢਾ ਵੱਲੋਂ 19 ਨੂੰ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ - ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ

19 ਨਵੰਬਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਸਾਬਕਾ ਰਾਜਪਾਲ ਮ੍ਰਿਦੁਲਾ ਸਿਨਹਾ ਦੇ ਦੇਹਾਂਤ ਦੇ ਮੱਦੇਨਜ਼ਰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਪਾਰਟੀ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ ਕਰ ਦਿੱਤੇ ਗਏ ਹਨ।

ਜੇਪੀ ਨੱਢਾ ਵੱਲੋਂ 19 ਨੂੰ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ
ਜੇਪੀ ਨੱਢਾ ਵੱਲੋਂ 19 ਨੂੰ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ

By

Published : Nov 18, 2020, 10:48 PM IST

ਚੰਡੀਗੜ੍ਹ: ਅੱਜ 19 ਨਵੰਬਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਪਾਰਟੀ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ ਕਰ ਦਿੱਤੇ ਗਏ ਹਨ। ਇਸਦਾ ਐਲਾਨ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਰੀ ਪ੍ਰੈਸ ਨੋਟ ਰਾਹੀਂ ਦਿੱਤੀ ਹੈ।

ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਾਬਕਾ ਰਾਜਪਾਲ ਮ੍ਰਿਦੁਲਾ ਸਿਨਹਾ ਦੇ ਦੇਹਾਂਤ ਹੋ ਜਾਣ ਕਾਰਨ ਇਹ ਪ੍ਰੋਗਰਾਮ ਮੁਅੱਤਲ ਕੀਤੇ ਗਏ ਹਨ। ਮ੍ਰਿਦੁਲਾ ਸਿਨਹਾ ਦਾ ਦੇਹਾਂਤ ਦੇਸ਼ ਅਤੇ ਭਾਜਪਾ ਲਈ ਬਹੁਤ ਵੱਡੀ ਹਾਨੀ ਹੈ।

ਸ਼ਰਮਾ ਨੇ ਮ੍ਰਿਦੁਲਾ ਸਿਨਹਾ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਿਨਹਾ ਇੱਕ ਉਚ ਦਰਜੇ ਦੀ ਆਗੂ ਸਨ ਅਤੇ ਉਨ੍ਹਾਂ ਨੇ ਜਨਸੰਘ ਦੇ ਦਿਨਾਂ ਤੋਂ ਪਾਰਟੀ ਦੀ ਸੇਵਾ ਕੀਤੀ ਸੀ। ਉਹ ਇੱਕ ਮੋਹਰੀ ਲੇਖਿਕਾ ਅਤੇ ਦੂਰਦਰਸ਼ੀ ਸੀ।ਸਾਹਿਤ ਦੀ ਦੁਨੀਆ ਅਤੇ ਲੇਖਾਂ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਿਨਹਾ ਨੂੰ ਭਾਜਪਾ ਦੀ ਕੌਮੀ ਉਪ ਪ੍ਰਧਾਨ ਹੋਣ ਦਾ ਮਾਣ ਵੀ ਪ੍ਰਾਪਤ ਸੀ। ਇੱਕ ਮਹਾਨ ਆਗੂ ਜਿਸ ਕੋਲ ਸਮਾਜ ਲਈ ਦਯਾ ਅਤੇ ਮਾਰਗਦਰਸ਼ਨ ਸੀ, ਅਜਿਹੇ ਆਗੂਆਂ ਦਾ ਮਿਲਣਾ ਬਹੁਤ ਮੁਸ਼ਕਿਲ ਹੈ।

ABOUT THE AUTHOR

...view details