ਚਮੋਲੀ:ਉਤਰਾਖੰਡ ’ਚ ਚਾਰਧਾਮ ਯਾਤਰਾ ਦੇ ਨਾਲ ਪੰਜਵੇਂ ਧਾਮ ਯਾਨੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਭਲਕੇ ਯਾਨੀ 18 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਨੇ ਹਰ ਰੋਜ਼ ਸਿਰਫ 1000 ਸ਼ਰਧਾਲੂਆਂ ਨੂੰ ਹੇਮਕੁੰਟ ਦੇ ਦਰਸ਼ਨ ਕਰਨ ਦੀ ਇਜ਼ਾਜਤ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਵੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਦੱਸ ਦਈਏ ਕਿ ਇਸ ਵਾਰ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਕੋਵਿਡ ਇਨਫੈਕਸ਼ਨ ਕਾਰਨ ਨਹੀਂ ਖੋਲ੍ਹੇ ਗਏ ਸੀ। ਜਿਸ ਕਾਰਨ ਯਾਤਰਾ ਵੀ ਸ਼ੁਰੂ ਨਹੀਂ ਹੋ ਸਕੀ ਸੀ। ਅਜਿਹੇ ਵਿੱਚ ਚਾਰਧਾਮ ਯਾਤਰਾ ਦੇ ਨਾਲ -ਨਾਲ ਹੇਮਕੁੰਟ ਯਾਤਰਾ ਵੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਹੇਮਕੁੰਟ ਪ੍ਰਬੰਧਨ ਨੇ 60 ਸਾਲ ਤੋਂ ਉੱਪਰ ਅਤੇ 10 ਸਾਲ ਤੋਂ ਘੱਟ ਉਮਰ ਦੇ ਬਿਮਾਰ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਯਾਤਰਾ ਦੌਰਾਨ ਕੋਵਿਡ ਨੈਗੇਟਿਵ ਰਿਪੋਰਟ ਜਾਂ ਕੋਵਿਡ ਟੀਕਾਕਰਣ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੋਵੇਗਾ।
ਬਰਫ ਦੀ ਪਹਾੜੀਆਂ ਨਾਲ ਘਿਰਿਆ ਹੈ ਹੇਮਕੁੰਟ ਸਾਹਿਬ