ਸ਼੍ਰੀਨਗਰ: ਬਾਰਾਮੂਲਾ ਜ਼ਿਲ੍ਹੇ ਦੇ ਕਰੇਰੀ ਇਲਾਕੇ (Kareri area of Baramulla district) ਤੋਂ ਅੱਜ ਸਵੇਰੇ ਲਸ਼ਕਰ-ਏ-ਤੋਇਬਾ ਦੇ ਇੱਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫ਼ਤਾਰ (Hybrid terrorist arrested) ਕੀਤਾ ਗਿਆ ਹੈ। ਪੁਲਿਸ (Police) ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਸ਼ਕਰ ਦੇ ਅੱਤਵਾਦੀ ਕੋਲੋਂ ਹਥਿਆਰ, ਗੋਲਾ-ਬਾਰੂਦ, ਇੱਕ ਮੈਗਜ਼ੀਨ ਅਤੇ ਪਿਸਤੌਲ ਦੇ 7 ਰੌਂਦ ਸਮੇਤ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਅਤੇ ਫੌਜ ਦੀ ਸਾਂਝੀ ਕਾਰਵਾਈ ਦੌਰਾਨ ਇਸ ਅੱਤਵਾਦੀ ਨੂੰ ਫੜਿਆ ਗਿਆ। ਪੁਲਿਸ (Police) ਨੇ ਦੱਸਿਆ ਕਿ ਅੱਤਵਾਦੀ ਦੀ ਪਛਾਣ ਤਿਲਗਾਮ ਪਾਈਨ ਨਿਵਾਸੀ ਮੁਹੰਮਦ ਇਕਬਾਲ ਭੱਟ ਵਜੋਂ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ, ਹਾਈਬ੍ਰਿਡ ਅੱਤਵਾਦੀ ਗਤੀਵਿਧੀਆਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਪਾਕਿਸਤਾਨੀ ਅੱਤਵਾਦੀਆਂ ਸੈਫੁੱਲਾ ਅਤੇ ਅਬੂ ਜ਼ਰਾਰ ਦੇ ਸੰਪਰਕ ਵਿੱਚ ਸੀ।