ਪੰਜਾਬ

punjab

ETV Bharat / bharat

JNU ਨੇ ਦੋ ਸਾਲਾ MBA ਕੋਰਸ ਵਿੱਚ ਦਾਖਲੇ ਦੀ ਆਖਰੀ ਮਿਤੀ 10 ਮਾਰਚ ਤੱਕ ਵਧਾਈ - ਅਟਲ ਬਿਹਾਰੀ ਵਾਜਪਾਈ ਸਕੂਲ ਆਫ ਮੈਨੇਜਮੈਂਟ ਐਂਡ ਐਂਟਰਪ੍ਰਿਨਿਓਰਸ਼ਿਪ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਟਲ ਬਿਹਾਰੀ ਵਾਜਪਾਈ ਸਕੂਲ ਆਫ ਮੈਨੇਜਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਵਿੱਚ ਦਾਖਲੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ। ਚਾਹਵਾਨ ਵਿਦਿਆਰਥੀ ਹੁਣ 10 ਮਾਰਚ ਤੱਕ ਅਪਲਾਈ ਕਰ ਸਕਦੇ ਹਨ।

JNU has extended the last date of admission in the two-year MBA course to March 10
JNU has extended the last date of admission in the two-year MBA course to March 10

By

Published : Mar 3, 2022, 2:27 PM IST

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਟਲ ਬਿਹਾਰੀ ਵਾਜਪਾਈ ਸਕੂਲ ਆਫ਼ ਮੈਨੇਜਮੈਂਟ ਐਂਡ ਐਂਟਰਪ੍ਰਿਨਿਓਰਸ਼ਿਪ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ ਵਧਾ ਦਿੱਤੀ ਗਈ ਹੈ। ਚਾਹਵਾਨ ਵਿਦਿਆਰਥੀ ਹੁਣ 10 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਦਾਖਲੇ ਲਈ, ਵਿਦਿਆਰਥੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.jnu.ac.in/abvsme-admission 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

JNU ਦੇ ਅਟਲ ਬਿਹਾਰੀ ਵਾਜਪਾਈ ਸਕੂਲ ਆਫ ਮੈਨੇਜਮੈਂਟ ਐਂਡ ਐਂਟਰਪ੍ਰਿਨਿਓਰਸ਼ਿਪ ਦੇ ਦੋ ਸਾਲਾ MBA (2022-24) ਕੋਰਸ ਵਿੱਚ ਦਾਖਲੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਹੁਣ ਜੋ ਵਿਦਿਆਰਥੀ ਇੱਥੇ ਪੜ੍ਹਨਾ ਚਾਹੁੰਦੇ ਹਨ, ਉਹ 10 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਦਾਖ਼ਲੇ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਸੀ।

ਇਹ ਵੀ ਪੜ੍ਹੋ: Resume, Biodata ਅਤੇ CV ਵਿੱਚ ਕੀ ਹੈ ਅੰਤਰ, ਇੰਟਰਵਿਊ 'ਚ ਪੁੱਛੇ ਜਾਣ 'ਤੇ ਦਿਓ ਇਹ ਜਵਾਬ ...

ਅਟਲ ਬਿਹਾਰੀ ਵਾਜਪਾਈ ਸਕੂਲ ਆਫ ਮੈਨੇਜਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਵਿੱਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਇਸ ਦੇ ਨਾਲ ਹੀ ਜਨਰਲ, ਈਡਬਲਿਊਐਸ ਅਤੇ ਓਬੀਸੀ ਵਰਗ ਦੇ ਵਿਦਿਆਰਥੀਆਂ ਲਈ 2000 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ SC, ST ਅਤੇ PWD ਦੇ ਵਿਦਿਆਰਥੀਆਂ ਲਈ 1000 ਰੁਪਏ ਫੀਸ ਰੱਖੀ ਗਈ ਹੈ।

JNU ਵਿੱਚ ਸਾਲ 2019 ਤੋਂ ਅਟਲ ਬਿਹਾਰੀ ਵਾਜਪਾਈ ਸਕੂਲ ਆਫ ਮੈਨੇਜਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਸ਼ੁਰੂ ਹੋ ਗਈ ਹੈ। ਇੱਥੋਂ ਪੜ੍ਹ ਕੇ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ ਅਤੇ ਇੰਟਰਨਸ਼ਿਪ ਕਰ ਰਹੇ ਹਨ। ਇਹਨਾਂ ਵਿੱਚ ਮੁੱਖ ਤੌਰ 'ਤੇ ਨਾਬਾਰਡ, ਐਕਸਿਸ ਬੈਂਕ, ਇੰਡਸ ਬੈਂਕ, ਕੇਪੀਐਮਜੀ ਆਦਿ ਸ਼ਾਮਲ ਹਨ।

ABOUT THE AUTHOR

...view details