ਸ਼੍ਰੀਨਗਰ:ਜੰਮੂ-ਕਸ਼ਮੀਰ ਪੁਲਿਸ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਆਊਟਲੇਟਾਂ ਨੂੰ ਮੀਡੀਆ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੁੱਦੇ 'ਤੇ ਚਰਚਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਇਸ ਸਬੰਧ ਵਿਚ ਸ੍ਰੀਨਗਰ ਪੁਲਿਸ ਨੇ ਟਵੀਟ ਕੀਤਾ ਹੈ, 'ਇਹ ਦੇਖਿਆ ਗਿਆ ਹੈ ਕਿ ਕਈ ਮੀਡੀਆ ਹਾਊਸ ਆਨਲਾਈਨ ਬੇਨਾਮ ਧਮਕੀਆਂ ਕਾਰਨ ਪੱਤਰਕਾਰਾਂ ਦੇ ਨਾਵਾਂ 'ਤੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਚਰਚਾ ਕਰ ਰਹੇ ਹਨ। ਅਜਿਹੇ ਮੀਡੀਆ ਹਾਊਸਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਨਸਨੀਖੇਜ਼ਪੁਣੇ ਦਾ ਸ਼ਿਕਾਰ ਨਾ ਹੋਣ ਅਤੇ ਆਪਣੇ ਸਾਥੀ ਪੱਤਰਕਾਰਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਏ ਬਿਨਾਂ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ। ਪੁਲੀਸ ਨੇ ਮੀਡੀਆ ਨੂੰ ਵੀ ਪੱਤਰਕਾਰਾਂ ਦੇ ਨਾਂ ਨਾ ਦੱਸਣ ਦੀ ਹਦਾਇਤ ਕੀਤੀ ਹੈ।