ਝਾਰਖੰਡ/ਗਿਰੀਡੀਹ: ਪਚੰਬਾ ਥਾਣਾ ਖੇਤਰ ਦੇ ਪੇਠੀਆਟੰਡ ਨੇੜੇ ਸੋਨਾ ਮਹਤੋ ਤਲਾਬ ਵਿੱਚ ਇੱਕ ਵੱਡਾ ਹਾਦਸਾ (Big Accident) ਵਾਪਰਿਆ ਹੈ। ਇੱਥੇ ਕਰਮ ਪੂਜਾ ਲਈ ਨਹਾਉਣ ਆਈਆਂ ਪੰਜ ਲੜਕੀਆਂ ਤਲਾਬ ਵਿੱਚ ਡੁੱਬ ਗਈਆਂ। ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਐਸਪੀ ਦੀਪਕ ਸ਼ਰਮਾ ਨੇ ਲੜਕੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
Big Accident In Giridih: ਗਿਰੀਡੀਹ 'ਚ ਤਲਾਬ 'ਚ ਡੁੱਬਣ ਕਾਰਨ 4 ਲੜਕੀਆਂ ਦੀ ਮੌਤ, ਨਹਾਉਂਦੇ ਸਮੇਂ ਵਾਪਰਿਆ ਹਾਦਸਾ
ਗਿਰੀਡੀਹ ਵਿੱਚ ਇੱਕ ਵੱਡਾ ਹਾਦਸਾ (Big Accident In Giridih) ਵਾਪਰਿਆ ਹੈ। ਤਲਾਬ 'ਚ ਡੁੱਬਣ ਕਾਰਨ 4 ਲੜਕੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਪਚੰਬਾ ਥਾਣਾ ਖੇਤਰ ਦੀ ਹੈ।
Published : Sep 19, 2023, 7:38 PM IST
ਕਿਵੇਂ ਹੋਇਆ ਹਾਦਸਾ: ਮੰਗਲਵਾਰ ਨੂੰ ਕਰਮ ਪੂਜਾ ਲਈ ਜਾਵਾ ਰੇਤ ਇਕੱਠੀ ਕਰਨ ਅਤੇ ਨਹਾਉਣ ਲਈ ਹੰਦਾਡੀਹ ਦੀਆਂ ਲੜਕੀਆਂ ਸੋਨਾ ਮਹਤੋ ਤਲਾਬ 'ਤੇ ਆਈਆਂ ਸਨ। ਸਾਰੀਆ ਕੁੜੀਆ ਇੱਥੇ ਨਹਾਉਣ ਲੱਗ ਗਈਆ। ਇਸ ਦੌਰਾਨ ਪੰਜ ਕੁੜੀਆ ਡੂੰਘੇ ਪਾਣੀ ਵਿੱਚ ਚਲੀਆਂ ਗਈਆਂ। ਜਦੋਂ ਰੌਲਾ ਪਿਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਛੱਪੜ ਵਿੱਚ ਛਾਲ ਮਾਰ ਕੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਸਮੇਂ ਵਿੱਚ ਤਿੰਨ ਕੁੜੀਆਂ ਨੂੰ ਬਾਹਰ ਕੱਢ ਲਿਆ ਗਿਆ। ਜਦੋਂਕਿ 2 ਕੁੜੀਆਂ ਦੀ ਭਾਲ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਫੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਕੁੜੀਆਂ ਨੂੰ ਬਾਹਰ ਕੱਢਿਆ ਗਿਆ। ਬਾਹਰ ਕੱਢੀਆ ਗਈਆ ਕੁੜੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਸਾਰੀਆਂ ਕੁੜੀਆਂ ਨੂੰ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਚਾਰ ਲੜਕੀਆਂ ਦੀ ਮੌਤ ਹੋ ਗਈ। ਲੜਕੀਆਂ ਦੀ ਮੌਤ ਦੀ ਪੁਸ਼ਟੀ ਐਸਪੀ ਦੀਪਕ ਸ਼ਰਮਾ ਨੇ ਕੀਤੀ ਹੈ। ਇੱਕ ਲੜਕੀ ਦਾ ਇਲਾਜ ਚੱਲ ਰਿਹਾ ਹੈ
- Crime In Chhattisgarh: ਰਾਏਗੜ੍ਹ ਦੇ ਇੱਕ ਨਿੱਜੀ ਬੈਂਕ 'ਚ ਲੁਟੇਰਿਆਂ ਨੇ ਮਾਰੀ ਡਕੈਤੀ, ਕਰੋੜਾਂ ਦੀ ਨਕਦੀ ਸਣੇ ਸੋਨਾ ਲੈ ਕੇ ਫ਼ਰਾਰ
- Women Reservation: ਕਿਵੇਂ ਦਾ ਰਿਹਾ ਸੰਸਦ ਵਿੱਚ ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਸਫਰ, ਆਓ ਇਸ 'ਤੇ ਮਾਰੀਏ ਇੱਕ ਨਜ਼ਰ
- India expels Canadian diplomat: ਕੈਨੇਡਾ ਦੇ ਵਾਰ ਉੱਤੇ ਭਾਰਤ ਦਾ ਪਲਟਵਾਰ, ਕੈਨੇਡਾ ਦੇ ਸੀਨੀਅਰ ਡਿਪਲੋਮੈਟ ਨੂੰ 5 ਦਿਨਾਂ 'ਚ ਭਾਰਤ ਛੱਡਣ ਦਾ ਹੁਕਮ
ਨਹਾਉਂਦੇ ਸਮੇਂ ਵਾਪਰਿਆ ਹਾਦਸਾ: ਮਾਮਲੇ ਦੀ ਸੂਚਨਾ ਮਿਲਣ 'ਤੇ ਪਚੰਬਾ ਥਾਣਾ ਇੰਚਾਰਜ ਮੁਕੇਸ਼ ਦਿਆਲ ਸਿੰਘ ਵੀ ਇੱਥੇ ਪੁੱਜ ਗਏ। ਇਸ ਘਟਨਾ ਸਬੰਧੀ ਥਾਣਾ ਸਦਰ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਲੜਕੀਆਂ ਨਹਾਉਂਦੇ ਸਮੇਂ ਡੁੱਬ ਗਈਆਂ। ਉਧਰ ਹੀ ਹੋਰ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ਹਨ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕਿ ਬੁਰਾ ਹਾਲ ਹੈ।