ਪੰਜਾਬ

punjab

ETV Bharat / bharat

ਅਫਗਾਨਿਸਤਾਨ ਤੋਂ ਪਰਤੇ ਜੀਤ ਬਹਾਦੁਰ ਨੇ ਸੁਣਾਈ ਖੌਫ ਭਰੀ ਦਾਸਤਾਂ - ਅਫਗਾਨਿਸਤਾਨ ਤੋਂ ਪਰਤੇ ਜੀਤ ਬਹਾਦੁਰ

ਜੀਤ ਬਹਾਦੁਰ ਥਾਪਾ ਦਹਿਸ਼ਤ ਦੇ ਪਰਛਾਵੇਂ ਹੇਠ 32 ਕਿਲੋਮੀਟਰ ਪੈਦਲ ਚਲ ਕੇ ਦੂਤਾਵਾਸ ਪਹੁੰਚਣੇ, ਰਸਤੇ ਚ ਅਫਗਾਨ ਲੁਟੇਰਿਆਂ ਦਾ ਸ਼ਿਕਾਰ ਬਣਨੇ ਅਤੇ ਖਾਲੀ ਮੈਦਾਨ ਚ ਤਾਲਿਬਾਨ ਦੇ ਦਹਿਸ਼ਤ ਭਰੇ ਪਰਛਾਵੇਂ ਚ ਕਈ ਘੰਟੇ ਬਿਤਾਉਣ ਦੀ ਕਹਾਣੀ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।

ਅਫਗਾਨਿਸਤਾਨ ਤੋਂ ਪਰਤੇ ਜੀਤ ਬਹਾਦੁਰ ਨੇ ਸੁਣਾਈ ਖੌਫ ਭਰੀ ਦਾਸਤਾਂ
ਅਫਗਾਨਿਸਤਾਨ ਤੋਂ ਪਰਤੇ ਜੀਤ ਬਹਾਦੁਰ ਨੇ ਸੁਣਾਈ ਖੌਫ ਭਰੀ ਦਾਸਤਾਂ

By

Published : Aug 24, 2021, 8:02 PM IST

ਸ਼ਾਹਜਹਾਂਪੁਰ:ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਦਾ ਮਾਮਲਾ ਪੂਰੀ ਦੁਨੀਆਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸ਼ਵ ਭਰ ਚ ਤਾਲਿਬਾਨ ਦੀ ਨਿੰਦਾ ਹੋ ਰਹੀ ਹੈ। ਸਾਰੇ ਦੇਸ਼ ਆਪਣੇ ਆਪਣੇ ਨਾਗਰੀਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੇ ਲਈ ਕੋਸ਼ਿਸ਼ ਕਰ ਰਹੇ ਹਨ। ਭਾਰਤ ਸਰਕਾਰ ਵੀ ਅਫਗਾਨਿਸਤਾਨ ਤੋਂ ਫਸੇ ਨਾਗਰਿਕਾਂ ਨੂੰ ਕੱਢਣ ਦੇ ਲਈ ਯੁੱਧ ਪੱਧਰ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਲਗਭਗ 400 ਭਾਰਤੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਜਾ ਚੁੱਕਿਆ ਹੈ। ਇਸੇ ਲੜੀ ’ਚ ਸ਼ਾਹਜਹਾਂਪੁਰ ਜਿਲ੍ਹੇ ਦੇ ਵਸਨੀਕ ਜੀਤ ਬਹਾਦੁਰ ਥਾਪਾ ਦੀ ਘਰ ਚ ਵਾਪਸੀ ਹੋ ਗਈ ਹੈ।

ਅਫਗਾਨਿਸਤਾਨ ਤੋਂ ਪਰਤੇ ਜੀਤ ਬਹਾਦੁਰ ਨੇ ਸੁਣਾਈ ਖੌਫ ਭਰੀ ਦਾਸਤਾਂ

ਜੀਤ ਬਹਾਦੁਰ ਥਾਪਾ ਸੋਮਵਾਰ ਨੂੰ ਕਾਬੁਲ ਤੋਂ ਆਪਣੇ ਘਰ ਜਨਪਦ ਸ਼ਾਹਜਹਾਂਪੁਰ ਪਹੁੰਚੇ। ਇਸ ਮੌਕੇ ’ਤੇ ਥਾਪਾ ਦੇ ਪਰਿਵਾਰਿਕ ਮੈਂਬਰਾਂ ਚ ਖੁਸ਼ੀ ਦਾ ਮਾਹੌਲ ਹੈ। ਜੀਤ ਬਹਾਦੁਰ ਥਾਪਾ ਦੇ ਘਰ ਪਹੁੰਚਣ ’ਤੇ ਉਨ੍ਹਾਂ ਦੀ ਭੈਣਾਂ ਨੇ ਸੋਮਵਾਰ ਨੂੰ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਜੀਤ ਬਹਾਦੁਰ ਦੀ ਘਰ ਵਾਪਸੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕੀਤਾ।

ਤਾਲਿਬਾਨੀ ਕਰ ਰਹੇ ਲੁੱਟਖੋਹ, ਹਾਲਾਤ ਨਾਜ਼ੁਕ

ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਤੋਂ ਜੀਤ ਬਹਾਦੁਰ ਥਾਪਾ ਦਾ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸਪੰਰਕ ਨਹੀਂ ਹੋ ਪਾਇਆ ਸੀ। ਜਿਸ ਕਾਰਨ ਪਰਿਵਾਰਿਕ ਮੈਂਬਰ ਕਾਫੀ ਪਰੇਸ਼ਾਨ ਸੀ। ਜੀਤ ਬਹਾਦੁਰ ਦੀ ਘਰ ਵਾਪਸੀ ਹੋਣ ’ਤੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦੀ ਲਹਿਰ ਹੈ। ਜੀਤ ਬਹਾਦੁਰ ਥਾਪਾ ਨੇ ਦੱਸਿਆ ਕਿ ਉਹ ਕਾਬੁਲ ਦੀ ਇੱਕ ਕੰਸਲਟੇਂਸੀ ਕੰਪਨੀ ਚ ਸੁਪਰਵਾਈਜਰ ਦੇ ਅਹੁਦੇ ’ਤੇ ਨੌਕਰੀ ਕਰਦਾ ਸੀ।

ਲਗਭਗ ਢਾਈ ਸਾਲ ਤੋਂ ਉਹ ਕਾਬੁਲ ਚ ਨੌਕਰੀ ਕਰ ਰਿਹਾ ਸੀ। 15 ਅਗਸਤ ਨੂੰ ਤਾਲਿਬਾਨੀਆਂ ਨੇ ਉਨ੍ਹਾਂ ਦੀ ਕੰਪਨੀ ’ਤੇ ਕਬਜਾ ਕਰ ਲਿਆ ਅਤੇ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਥਾਪਾ ਕਿਸੇ ਤਰ੍ਹਾਂ ਪੈਦਲ ਚਲ ਕੇ ਏਅਰਪੋਰਟ ਤੱਕ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲਗਭਗ 32 ਕਿਲੋਮੀਟਰ ਦਾ ਸਫਰ ਪੈਦਲ ਚਲ ਕੇ ਤੈਅ ਕੀਤਾ। ਜਿਸ ਤੋਂ ਬਾਅਦ ਇੰਡੀਅਨ ਏਅਰ ਫੋਰਸ ਦੇ ਜਹਾਜ ਤੋਂ ਉਸ ਨੂੰ ਭਾਰਤ ਲਿਆਇਆ ਗਿਆ।

ਇਹ ਵੀ ਪੜੋ: ਕਾਬੁਲ ‘ਚੋਂ ਯੁਕਰੇਨੀ ਜਹਾਜ ਅਗਵਾ, ਇਰਾਨ ਲੈ ਗਏ ਅਗਵਾਕਾਰ

ABOUT THE AUTHOR

...view details