ਨਵੀਂ ਦਿੱਲੀ:JEE Mains 2023 Session 1 Exam ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜੇਈਈ ਮੇਨ ਜਨਵਰੀ ਸੈਸ਼ਨ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਅਤੇ ਪ੍ਰੀਖਿਆ ਸਿਟੀ ਲਿਸਟ ਬਹੁਤ ਜਲਦ ਅਧਿਕਾਰਤ ਵੈਬਸਾਈਟ ਉੱਤੇ ਜਾਰੀ ਕਰਨ ਜਾ ਰਹੀ ਹੈ। JEE Main 2023 Session 1 ਪ੍ਰੀਖਿਆ ਲਈ ਐਡਮਿਟ ਕਾਰਡ ਅਤੇ ਪ੍ਰੀਖਿਆ ਸਿਟੀ jeemain.nta.nic.in ਉੱਤੇ ਜਾਰੀ ਕੀਤਾ ਜਾਵੇਗਾ। ਸਮਾਂ ਸੂਚੀ ਮੁਤਾਬਕ, ਜੇਈਈ ਮੇਨ 2033 ਸੈਸ਼ਨ 1 ਪ੍ਰੀਖਿਆ 24 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ। ਜਨਵਰੀ ਸੈਸ਼ਨ ਦੀ ਪ੍ਰੀਖਿਆ 24, 25, 27, 28, 29, 30 ਅਤੇ 31 ਜਨਵਰੀ ਨੂੰ ਕਰਵਾਈ ਜਾਵੇਗੀ।
ਦੱਸ ਦਈਏ ਕਿ ਇਸ ਸਾਲ ਵੀ ਐਨਟੀਏ ਜੇਈਈ ਮੇਨ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਕਰਵਾ ਰਿਹਾ ਹੈ। ਪਹਿਲਾ ਸੈਸ਼ਨ ਇਸੇ ਮਹੀਨੇ ਸ਼ੁਰੂ ਹੋਵੇਗਾ ਅਤੇ ਦੂਜਾ ਸੈਸ਼ਨ ਅਪ੍ਰੈਲ ਮਹੀਨੇ ਵਿੱਚ ਕਰਵਾਇਆ ਜਾਵੇਗਾ। ਜੇਈਈ ਮੇਨ ਪ੍ਰੀਖਿਆ ਦੇ ਸ਼ੁਰੂ ਹੋਣ ਵਿੱਚ ਮਹਿਜ 6 ਦਿਨ ਬਾਕੀ ਹਨ। ਜੇਈਈ ਮੇਨ 2023 ਐਡਮਿਟ ਕਾਰਡ ਅਤੇ ਪ੍ਰੀਖਿਆ ਸੈਂਟਰ ਸਿਟੀ ਸਲਿਪ ਇਸੇ ਹਫ਼ਤੇ ਜਾਰੀ ਹੋ ਸਕਦੀ ਹੈ।
ਜੇਈਈ ਮੇਨ 2023 ਦੀ ਪ੍ਰੀਖਿਆ:ਜੇਈਈ ਮੇਨ 2023 24 ਜਨਵਰੀ ਤੋਂ 31 ਜਨਵਰੀ, 2023 ਤੱਕ ਹੋਵੇਗੀ। ਇਸ ਦਾ ਦੂਜਾ ਸੈਸ਼ਨ ਅਪ੍ਰੈਲ ਵਿੱਚ ਕਰਵਾਇਆ ਜਾਵੇਗਾ। ਜੇਈਈ ਲਈ ਅਪਲਾਈ ਪ੍ਰਕਿਰਿਆ 15 ਦਸੰਬਰ, 2022 ਤੋਂ ਸ਼ੁਰੂ ਹੋ ਗਈ ਸੀ, ਜੋ ਕਿ 12 ਜਨਵਰੀ, 2023 ਤੱਕ ਚਲੀ। ਇਹ ਪ੍ਰੀਖਿਆ 13 ਭਾਸ਼ਾਵਾਂ- ਅੰਗਰੇਜੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਓਡੀਆ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ ਵਿੱਚ ਹੋਵੇਗੀ।
ਇੰਝ ਕਰੋ ਆਪਣਾ ਐਡਮਿਟ ਕਾਰਡ ਡਾਊਨਲਾਉਡ:
- ਸਭ ਤੋਂ ਪਹਿਲਾਂ ਉਮੀਦਵਾਰ NTA ਦੀ ਅਧਿਕਾਰਿਤ ਵੈਬਸਾਈਟ jeemain.nta.nic.in 'ਤੇ ਜਾਵੇ।
- ਹੋਮਪੇਜ ਉੱਤੇ 'JEE Mains 2023 Session 1 Exam Admit Card' ਦੇ ਲਿੰਕ ਉੱਤੇ ਕੱਲਿਕ ਕਰੋ।
- ਤੁਹਾਡੀ ਸਕ੍ਰੀਨ ਉੱਤੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ।
- ਇੱਥੇ, ਆਪਣੇ ਲਾਗਿਨ ਕ੍ਰੇਡੇਂਸ਼ੀਅਲ ਦਰਜ ਕਰਕੇ ਸਬਮਿਟ ਕਰੋ।
- ਤੁਹਾਡਾ ਐਡਮਿਟ ਕਾਰਡ ਦਿਖਾਈ ਦੇਵੇਗਾ।
- ਹੁਣ ਇਸ ਨੂੰ ਡਾਉਨਲੋਡ ਕਰ ਸਕਦੇ ਹੋ ਜਾਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ।
ਇਹ ਵੀ ਪੜ੍ਹੋ:UGC NET 2023: ਯੂਜੀਸੀ ਨੈੱਟ ਵਾਸਤੇ ਅਪਲਾਈ ਕਰਨ ਲਈ ਆਖਰੀ ਮਿਤੀ ਅੱਜ, ਇਸ ਸਾਈਟ ਤੇ ਕਰੋ ਅਪਲਾਈ