ਚਮੋਲੀ: ਲੰਬੇ ਸਮੇਂ ਤੋਂ ਸੜਕ ਦਾ ਇੰਤਜ਼ਾਰ ਕਰ ਰਹੇ ਡਵਿੰਗ-ਟਾਪਨ ਖੇਤਰ ਦੇ ਪਿੰਡ ਵਾਸੀਆਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਇੱਥੇ ਪੁਲ ਉਸਾਰੀ ਨਾ ਹੋਣ ਨਾਲ ਸੜਕ ਦਾ ਨਿਰਮਾਣ ਵਿੱਚ-ਵਿਚਾਲੇ ਲਟਕਿਆ ਹੋਇਆ ਸੀ। ਸਭ ਤੋਂ ਵੱਡੀ ਚੁਣੌਤੀ ਜੇਸੀਬੀ ਮਸ਼ੀਨ ਨੂੰ ਨਦੀ ਦੇ ਦੂਜੇ ਕੰਢੇ ਤੱਕ ਪਹੁੰਚਾਉਣਾ ਸੀ ਪਰ ਠੇਕੇਦਾਰ ਨੇ ਤਾਰਾਂ ਰਾਹੀਂ ਜੇਸੀਬੀ ਮਸ਼ੀਨ ਨੂੰ ਅਲਾਕਨੰਦਾ ਨਦੀ ਦੇ ਪਾਰ ਪਹੁੰਚਾ ਦਿੱਤਾ। ਇਹ ਵੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਇਸ ਦੇ ਨਾਲ ਹੀ ਜੇ.ਸੀ.ਬੀ ਦੇ ਆਉਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਸੜਕ ਦੀ ਸਹੂਲਤ ਮਿਲਣ ਲਈ ਉਮੀਦ ਜਾਗ ਗਈ।
ਦੱਸ ਦੇਈਏ ਕਿ ਸ਼ਾਸ਼ਨ ਵੱਲੋਂ ਲੰਜੀ, ਪੋਖਨੀ, ਹਯੁਨਾ, ਡੁਇੰਗ ਅਤੇ ਟਾਪਨ ਪਿੰਡਾਂ ਦੇ ਲਗਭਗ 25 ਹਜ਼ਾਰ ਲੋਕਾਂ ਦੀ ਸੜਕ ਦੀ ਸਹੂਲਤ ਨਾਲ ਜੋੜਨ ਲਈ ਸਾਲ 2010 ਵਿੱਚ, ਡਿੰਗ-ਟਾਪਨ ਛੇ ਕਿਲੋਮੀਟਰ ਸੜਕ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਦੇ ਲਈ ਜੰਗਲਾਤ ਦੀ ਜ਼ਮੀਨ ਦੇ ਤਬਾਦਲੇ ਦੀ ਪ੍ਰਕਿਰਿਆ ਸਾਲ 2018 ਵਿੱਚ ਮੁਕੰਮਲ ਹੋ ਗਈ ਸੀ। ਪਰ ਇੱਥੇ ਸਭ ਤੋਂ ਵੱਡੀ ਰੁਕਾਵਟ ਅਲਾਕਾਨੰਦ ਨਦੀ ਸੀ। ਜਦੋਂ ਕਿ, ਸੜਕ ਦਾ ਨਿਰਮਾਣ ਅਲਕਨੰਦਾ ਦੇ ਦੂਜੇ ਸਿਰੇ 'ਤੇ ਜਾ ਕੇ ਕੀਤਾ ਜਾਣਾ ਸੀ।