ਪਟਨਾ: ਬਿਹਾਰ ਦੇ ਭਾਗਲਪੁਰ (Bhagalpur) ਤੋਂ ਜਰਦਾਲੂ ਅੰਬ ( Jardalu Mango ) ਦੀ ਪਹਿਲੀ ਵਪਾਰਕ ਖੇਪ ਸੋਮਵਾਰ ਨੂੰ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏਪੇਡਾ) ਦੇ ਜਰੀਏ ਬ੍ਰਿਟੇਨ(Britain) ਭੇਜਿਆ ਗਿਆ। ਭਾਗਲਪੁਰ ਦੇ ਜਰਦਾਲੂ ਅੰਬ ਨੂੰ ਇੱਕ ਵੱਖਰੀ ਖੁਸ਼ਬੂ ਅਤੇ ਸਵਾਦ ਲਈ 2018 ਚ ਵਿਲੱਖਣ ਭੂਗੋਲਿਕ ਪਛਾਣ(GI) ਟੈਗ ਮਿਲਿਆ ਸੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ(Piyush Goyal) ਨੇ ਇਸ ਸਬੰਧ ਚ ਟਵਿਟ ਕਰਕੇ ਜਾਣਕਾਰੀ ਦਿੱਤੀ ਸੀ।
ਪੀਯੂਸ਼ ਗੋਇਲ ਨੇ ਟਵੀਟ ਕਰਕ ਲਿਖਿਆ, "ਭਾਗਲਪੁਰ ਦਾ ਜਰਦਾਲੂ ਅੰਬ ਬ੍ਰਿਟੇਨ ਤੱਕ ਪਹੁੰਚਾਵੇਗਾ ਦੇਸ਼ ਦਾ ਕਿਸਾਨ: ਬਿਹਾਰ ਦੇ ਜਰਦਾਲੂ ਅੰਬ ਦੇ GI Certification ਤੋਂ ਬਾਅਦ ਅੱਜ ਪਹਿਲੀ ਵਾਰ ਪਹਿਲੀ ਵਪਾਰਕ ਖੇਪ ਬ੍ਰਿਟੇਨ ਨੂੰ ਭੇਜੀ ਗਈ। ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਚ ਇਹ ਵੱਡਾ ਕਦਮ ਹੈ ਅਤੇ ਇਸਦਾ ਲਾਭ ਕਿਸਾਨਾਂ ਤੱਕ ਪਹੁੰਚੇਗਾ।"
ਸੋਮਵਾਰ ਨੂੰ ਖੇਤੀਬਾੜੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ ਨੇ ਜਰਦਾਲੂ ਅੰਬ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਏਪੀਡਾ ਦੇ ਚੇਅਰਮੈਨ, ਖੇਤੀਬਾੜੀ ਵਿਭਾਗ ਦੇ ਸਕੱਤਰ ਹਾਜ਼ਰ ਸੀ। ਮੰਤਰੀ ਨੇ ਜਰਦਾਲੂ ਅੰਬ ਅਮਰਿੰਦਰ ਪ੍ਰਤਾਪ ਸਿੰਘ ਦੇ ਵਪਾਰਕ ਨਿਰਯਾਤ ਵਿੱਚ ਸਹਿਯੋਗ ਲਈ ਭਾਰਤੀ ਹਾਈਕਮਿਸ਼ਨ ਦਾ ਧੰਨਵਾਦ ਕੀਤਾ।
ਦੱਸ ਦਈਏ ਕਿ ਭਾਗਲਪੁਰ ਦੇ ਅੰਬ ਕਿਸਾਨ ਕ੍ਰਿਸ਼ਨਾਨੰਦ ਦੇ ਬਾਗ ਦਾ ਅੰਬ ਭੇਜਿਆ ਗਿਆ ਹੈ। ਅਜੇ ਪਹਿਲੀ ਖੇਪ 850 ਕਿਲੋ ਅੰਬ ਭੇਜਿਆ ਗਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਅਗਲੇ ਸਾਲ ਤੋਂ ਅਤੇ ਮਾਤਰਾ ਵਧਾਈ ਜਾਵੇਗੀ। ਉੱਥੇ ਹੀ ਭਾਗਲਪੁਰ ਤੋਂ ਰਾਸ਼ਟਰਪਤੀ, ਪ੍ਰਧਾਨਮੰਤਰੀ ਸਮੇਤ ਵਿਲੱਖਣ ਲੋਕਾਂ ਦੇ ਲਈ ਵੀ ਪਿਛਲੇ ਦਿਨਾਂ ’ਚ 2000 ਪੈਕੇਟ ਅੰਬ ਭੇਜਿਆ ਗਿਆ ਸੀ।
"ਸਾਲਾਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵਿਲੱਖਣ ਮਹਿਮਾਨਾਂ ਨੂੰ ਭਾਗਲਪੁਰ ਦਾ ਜਰਦਾਲੂ ਅੰਬ ਭੇਜਿਆ ਗਿਆ ਹੈ। ਵਧੀਆ ਗੁਣਵਤਾ ਦੇ ਅੰਬ ਦੀ ਚੋਣ ਕਰਕੇ 2000 ਪੈਕੇਟ ਦੀ ਪੈਕਿੰਗ ਕੀਤੀ ਗਈ ਹੈ। ਕੋਰੋਨਾ ਗਾਇਡਲਾਇਨ ਨੂੰ ਵੀ ਧਿਆਨ ’ਚ ਰੱਖਿਆ ਗਿਆ ਹੈ।" -ਦਿਲੀਪ ਕੁਮਾਰ ਸਿੰਘ, ਇੰਚਾਰਜ ਜ਼ਿਲ੍ਹਾ ਖੇਤੀਬਾੜੀ ਅਫਸਰ, ਭਾਗਲਪੁਰ
ਦੱਸ ਦਈਏ ਕਿ ਜੀਆਈ ਉਨ੍ਹਾਂ ਉਤਪਾਦਾਂ ਦੇ ਲਈ ਦਿੱਤਾ ਜਾਂਦਾ ਹੈ ਜੋ ਇੱਕ ਭੂਗੋਲਿਕ (ਜੀਆਈ) ਇੱਕ ਸੰਕੇਤ ਹੈ ਜੋ ਉਨ੍ਹਾਂ ਉਤਪਾਦਾਂ ਤੇ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਖਾਸ ਭੂਗੋਲਿਕ ਮੂਲ ਹੁੰਦਾ ਹੈ ਅਤੇ ਇਸ ’ਚ ਉਨ੍ਹਾਂ ਖੇਤਰ ਦੀ ਵਿਸ਼ੇਸ਼ਤਾਵਾਂ ਦੇ ਗੁਣ ਅਤੇ ਖਾਸਿਅਤ ਵੀ ਪਾਈ ਜਾਂਦੀ ਹੈ। ਉਸ ਨਾਂ ’ਤੇ ਕਿਸੇ ਹੋਰ ਖੇਤਰ ਦੇ ਉਸੇ ਵਰਗੇ ਉਤਪਾਦ ਦਾ ਵਪਾਰ ਨਹੀਂ ਕੀਤਾ ਸਕਦਾ ਹੈ।