ਨਵੀਂ ਦਿੱਲੀ:ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅੱਜ ਸਵੇਰੇ ਭਾਸ਼ਣ ਦਿੰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਿਨ੍ਹਾਂ ਦਾ ਹਸਪਤਾਲ ਵਿੱਚ ਜ਼ੇਰੇ ਇਲਾਜ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ਿੰਜੋ ਆਬੇ ਦੀ ਛਾਤੀ 'ਚ ਗੋਲੀ ਲੱਗੀ ਹੈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਸ਼ਿੰਜੋ ਆਬੇ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਹਨ। ਸ਼ਿੰਜੋ ਆਬੇ ਨੇ ਸਾਲ 2020 ਵਿੱਚ 65 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸ਼ਿੰਜੋ ਆਬੇ ਦੋ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ ਹਨ। ਸ਼ਿੰਜੋ ਆਬੇ 2006 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਫਿਰ ਸ਼ਿੰਜੋ ਆਬੇ 2012-2020 ਤੱਕ ਪ੍ਰਧਾਨ ਮੰਤਰੀ ਰਹੇ। ਸ਼ਿੰਜੋ ਆਬੇ ਨੇ ਖਰਾਬ ਸਿਹਤ ਕਾਰਨ ਅਸਤੀਫਾ ਦੇ ਦਿੱਤਾ ਹੈ। ਭਾਰਤ ਸਰਕਾਰ ਨੇ ਸ਼ਿੰਜੋ ਆਬੇ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਹੈ।
ਸ਼ਿੰਜੋ ਆਬੇ ਰਾਜਨੀਤਿਕ ਪਰਿਵਾਰ ਨਾਲ ਸਬੰਧਤ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Japan Former PM Shinzo Abe Profile) ਇੱਕ ਰਾਜਨੀਤਿਕ ਪਰਿਵਾਰ ਨਾਲ ਸਬੰਧਤ ਹਨ। ਸ਼ਿੰਜੋ ਆਬੇ ਦੇ ਦਾਦਾ ਨੋਬੂਸੁਕੇ ਕਿਸ਼ੀ ਵੀ ਜਾਪਾਨ ਦੇ ਪ੍ਰਧਾਨ ਮੰਤਰੀ ਸਨ। ਨੋਬੂਸੁਕੇ ਕਿਸ਼ੀ 1957-60 ਤੱਕ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ। ਇਸ ਦੇ ਨਾਲ ਹੀ ਸ਼ਿੰਜੋ ਆਬੇ ਦੇ ਪਿਤਾ ਸ਼ਿੰਟਾਰੋ ਆਬੇ 1982-86 ਤੱਕ ਜਾਪਾਨ ਦੇ ਵਿਦੇਸ਼ ਮੰਤਰੀ ਰਹੇ। ਸ਼ਿੰਜੋ ਆਬੇ 2006 ਵਿੱਚ ਪਹਿਲੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਹਾਲਾਂਕਿ ਉਨ੍ਹਾਂ ਨੇ 2007 'ਚ ਬੀਮਾਰੀ ਕਾਰਨ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸਾਲ 2012 'ਚ ਸ਼ਿੰਜੋ ਆਬੇ ਫਿਰ ਤੋਂ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ। ਫਿਰ ਉਹ ਸਾਲ 2020 ਤੱਕ ਲਗਾਤਾਰ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ।
ਭਾਰਤ ਦਾ ਸਭ ਤੋਂ ਵੱਧ ਦੌਰਾ ਕਰਨ ਵਾਲੇ ਜਾਪਾਨੀ ਮੰਤਰੀ:ਸ਼ਿੰਜੋ ਆਬੇ ਜਾਪਾਨ ਦੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਵਾਰ ਭਾਰਤ ਦਾ ਦੌਰਾ ਕੀਤਾ। ਪਹਿਲੀ ਵਾਰ ਸ਼ਿੰਜੋ ਆਬੇ ਆਪਣੇ ਪਹਿਲੇ ਕਾਰਜਕਾਲ (2006-07) ਦੌਰਾਨ ਭਾਰਤ ਆਏ ਸਨ। ਸ਼ਿੰਜੋ ਆਬੇ ਨੇ ਆਪਣੇ ਦੂਜੇ ਕਾਰਜਕਾਲ (2012-2020) ਦੌਰਾਨ ਤਿੰਨ ਵਾਰ ਭਾਰਤ ਦਾ ਦੌਰਾ ਕੀਤਾ। ਉਸਨੇ ਜਨਵਰੀ 2014, ਦਸੰਬਰ 2015 ਅਤੇ ਸਤੰਬਰ 2017 ਵਿੱਚ ਭਾਰਤ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ:ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਮਾਰੀ ਗਈ ਗੋਲੀ