ਹੈਦਰਾਬਾਦ: ਅੱਜ ਦੇਸ਼ 'ਚ ਕਈ ਜਗ੍ਹਾਂ 'ਤੇ ਜਨਮਾਸ਼ਟਮੀ ਮਨਾਈ ਜਾ ਰਹੀ ਹੈ। ਜੋਤਸ਼ੀਆਂ ਦਾ ਕਹਿਣਾ ਹੈ ਕਿ ਕ੍ਰਿਸ਼ਨ ਦਾ ਜਨਮ ਦਿਨ 6 ਤਰੀਕ ਨੂੰ ਹੀ ਮਨਾਇਆ ਜਾਣਾ ਚਾਹੀਦਾ ਹੈ। ਕਿਉਕਿ ਇਸ ਰਾਤ ਨੂੰ ਤਰੀਕ ਅਤੇ ਤਾਰਾਮੰਡਲ ਦਾ ਉਸੇ ਤਰ੍ਹਾਂ ਦਾ ਸੰਯੋਗ ਬਣ ਰਿਹਾ ਹੈ, ਜਿਸ ਤਰ੍ਹਾਂ ਦੁਆਪਰ ਯੁਗ ਵਿੱਚ ਬਣਿਆ ਸੀ।
ਜਨਮਾਸ਼ਟਮੀ ਦਾ ਮੁਹੂਰਤ: ਜਨਮਾਸ਼ਟਮੀ ਅੱਜ ਦੁਪਹਿਰ ਕਰੀਬ 3.30 ਵਜੇ ਸ਼ੁਰੂ ਹੋਵੇਗੀ ਅਤੇ 7 ਸਤੰਬਰ ਨੂੰ ਸ਼ਾਮ 4 ਵਜੇ ਤੱਕ ਰਹੇਗੀ। ਸ੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਰੀਕ ਦੀ ਰਾਤ ਨੂੰ ਹੋਇਆ ਸੀ। ਇਸ ਲਈ ਜੋਤਸ਼ੀਆਂ ਦਾ ਕਹਿਣਾ ਹੈ ਕਿ 6 ਤਰੀਕ ਨੂੰ ਹੀ ਜਨਮਾਸ਼ਟਮੀ ਮਨਾਈ ਜਾਣੀ ਚਾਹੀਦੀ ਹੈ।
ਅੱਜ ਦਾ ਦਿਨ ਸ਼ੁੱਭ: ਪੁਰੀ ਦੇ ਜੋਤਸ਼ੀ ਡਾ: ਗਣੇਸ਼ ਮਿਸ਼ਰਾ ਅਨੁਸਾਰ, 6 ਸਤੰਬਰ ਦਾ ਦਿਨ ਖਰੀਦਦਾਰੀ ਲਈ ਸ਼ੁੱਭ ਹੈ। ਅੱਜ ਚੰਦਰਮਾਂ ਆਪਣੀ ਉੱਚ ਰਾਸ਼ੀ 'ਚ ਅਤੇ ਸੂਰਜ-ਸ਼ਨੀ ਆਪਣੀਆਂ ਹੀ ਰਾਸ਼ੀਆ 'ਚ ਹੋਣਗੇ। ਇਸ ਦਿਨ ਲਕਸ਼ਮੀ ਯੋਗ ਬਣ ਰਿਹਾ ਹੈ। ਇਸ ਸ਼ੁੱਭ ਯੋਗ 'ਚ ਨਿਵੇਸ਼, ਲੈਣ-ਦੇਣ ਅਤੇ ਜਾਇਦਾਦ ਖਰੀਦਣਾ ਫਾਇਦੇਮੰਦ ਹੋ ਸਕਦਾ ਹੈ।
ਜਨਮਾਸ਼ਟਮੀ ਦੀ ਪੂਜਾ: ਸ੍ਰੀ ਕ੍ਰਿਸ਼ਨ ਜਨਮਾਸ਼ਟਮੀ 'ਤੇ ਬਣ ਰਹੇ ਗ੍ਰਹਿਾਂ ਦੇ ਸ਼ੁੱਭ ਸੰਯੋਗ ਵਿੱਚ ਖਰੀਦਦਾਰੀ ਨਾਲ ਕੀਤਾ ਗਿਆ ਵਰਤ ਅਤੇ ਪੂਜਾ ਵੀ ਫਲਦਾਇਕ ਰਹੇਗੀ। ਇਹ ਅਗਲੇ ਦਿਨ ਸੂਰਜ ਚੜ੍ਹਨ ਤੱਕ ਰਹੇਗੀ। ਦਿਨ 'ਚ ਸ੍ਰੀ ਕ੍ਰਿਸ਼ਨ ਦੀ ਪੂਜਾ ਅਤੇ ਅਭਿਸ਼ੇਕ ਕੀਤਾ ਜਾਵੇਗਾ ਅਤੇ ਅੱਧੀ ਰਾਤ ਨੂੰ ਜਨਮਾਸ਼ਟਮੀ ਮਨਾਈ ਜਾਵੇਗੀ। ਉਸ ਸਮੇਂ ਸ਼ੰਖ ਵਿੱਚ ਦੁੱਧ ਅਤੇ ਗੰਗਾਜਲ ਨਾਲ ਅਭਿਸ਼ੇਕ ਕੀਤਾ ਜਾਵੇਗਾ। ਸ੍ਰੀ ਕ੍ਰਿਸ਼ਨ ਨੂੰ ਸਜਾਇਆ ਜਾਵੇਗਾ ਅਤੇ ਝੁੱਲਾ ਝੁਲਾਇਆ ਜਾਵੇਗਾ।