ਹੈਦਰਾਬਾਦ ਡੈਸਕ: ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮਦਿਨ (Janamashtami 2022) ਮੌਕੇ ਇਹ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਘਰਾਂ ਅਤੇ ਮੰਦਿਰਾਂ ਤੋਂ ਇਲਾਵਾ ਜਨਮਾਸ਼ਟਮੀ ਦੀਆਂ ਰੌਣਕਾਂ ਬਜ਼ਾਰਾਂ ਵਿੱਚ ਵੀ ਖੂਬ ਵੇਖਣ ਨੂੰ ਮਿਲਦੀ ਹੈ। ਇਸ ਵਾਰ ਜਨਮਾਸ਼ਟਮੀ ਦੀ ਤਰੀਕ ਨੂੰ ਲੈ ਕੇ ਕਾਫ਼ੀ ਮਤਭੇਦ ਚੱਲ ਰਹੇ ਹਨ। ਦੱਸ ਦਈਏ ਕਿ ਜਨਮਾਸ਼ਟਮੀ ਅੱਜ ਯਾਨੀ 18 ਸਾਲ ਅਗਸਤ 2022 ਨੂੰ ਹੈ।
ਜਨਮਾਸ਼ਟਮੀ ਦਾ ਤਿਉਹਾਰ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅੱਠਵੀਂ ਤਰੀਕ ਨੂੰ ਰੋਹਿਨੀ ਨਕਸ਼ਤਰ ਵਿੱਚ ਰਾਤ ਦੇ 12 ਵਜੇ ਹੋਇਆ ਸੀ। ਭਗਵਾਨ ਕ੍ਰਿਸ਼ਨ ਦਾ ਇਹ ਜਨਮ ਦਿਨ (Shri Krishan Birthday) ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਸ਼੍ਰੀ ਕ੍ਰਿਸ਼ਨ ਦੇ ਬਾਲ ਸਵਰੂਪ ਦੀ ਪੂਜਾ ਕਰਦੇ ਹਨ ਅਤੇ ਵਰਤ ਵੀ ਰੱਖਿਆ ਜਾਂਦਾ ਹੈ। ਇਸ ਸਾਲ ਜਨਮਾਸ਼ਟਮੀ ਦਾ ਤਿਉਹਾਰ 18 ਅਗਸਤ ਯਾਨੀ ਅੱਜ ਮਨਾਇਆ ਜਾ ਰਿਹਾ ਹੈ।
ਕੁਝ ਪੰਡਿਤ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਕ੍ਰਿਸ਼ਨ ਜਨਮਾਸ਼ਟਮੀ (Janamashtami 2022) 18 ਅਗਸਤ ਨੂੰ ਮਨਾਈ ਜਾਵੇਗੀ। ਅਸ਼ਟਮੀ ਤਿਥੀ 18 ਅਗਸਤ ਨੂੰ ਰਾਤ 9.20 ਵਜੇ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਰਾਤ 10:59 ਵਜੇ ਸਮਾਪਤ ਹੋਵੇਗੀ। ਨਿਸ਼ੀਥ ਪੂਜਾ 18 ਅਗਸਤ ਦੀ ਰਾਤ 12:03 ਵਜੇ ਤੋਂ ਲੈ ਕੇ 12:47 ਵਜੇ ਤੱਕ ਰਹੇਗੀ। ਨਿਸ਼ੀਥ ਪੂਜਾ ਦਾ ਕੁੱਲ ਸਮਾਂ 44 ਮਿੰਟ ਹੀ ਰਹੇਗਾ। ਪਾਰਣ 19 ਅਗਸਤ ਨੂੰ ਸਵੇਰੇ 5:52 ਵਜੇ ਤੋਂ ਬਾਅਦ ਹੋਵੇਗਾ।