ਜੰਮੂ-ਕਸ਼ਮੀਰ/ਕਠੂਆ: ਜੰਮੂ-ਕਸ਼ਮੀਰ (Jammu Kashmir) ਦੇ ਕਠੂਆ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਪੱਟੀ ਮੇਰੂ ਪਿੰਡ ਵਿੱਚ ਅੱਜ ਦੋ ਮੋਰਟਾਰ ਦੇ ਗੋਲੇ ਮਿਲੇ ਹਨ। ਦੋਵੇਂ ਖੋਲ ਖੇਤ ਵਿੱਚੋਂ ਮਿਲੇ ਹਨ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਵੀ ਮੌਕੇ 'ਤੇ ਪਹੁੰਚ ਗਿਆ। ਮੋਰਟਾਰ ਦੇ ਗੋਲਿਆਂ ਨੂੰ ਬਾਅਦ ਵਿੱਚ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ।
ਪਿੰਡ ਵਿੱਚ ਮਚਿਆ ਹੜਕੰਪ: ਮੀਡੀਆ ਰਿਪੋਰਟਾਂ ਮੁਤਾਬਕ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਖੇਤ 'ਚ ਸ਼ੁੱਕਰਵਾਰ ਨੂੰ ਦੋ ਪੁਰਾਣੇ ਮੋਰਟਾਰ ਦੇ ਗੋਲੇ ਮਿਲੇ ਹਨ। ਹੀਰਾਨਗਰ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਪੱਟੀ ਮੇਰੂ ਪਿੰਡ ਵਿੱਚ ਇੱਕ ਕਿਸਾਨ ਨੂੰ ਆਪਣੇ ਖੇਤ ਵਿੱਚ ਵਾਹੁਣ ਦੌਰਾਨ ਦੋ ਜਿੰਦਾ ਮੋਰਟਾਰ ਦੇ ਗੋਲੇ ਮਿਲੇ ਹਨ। ਇਸ ਤੋਂ ਬਾਅਦ ਪਿੰਡ ਵਿੱਚ ਹੜਕੰਪ ਮਚ ਗਿਆ। ਡਰੇ ਹੋਏ ਕਿਸਾਨ ਨੇ ਤੁਰੰਤ ਪੁਲਿਸ ਅਤੇ ਬੀ.ਐਸ.ਐਫ. (BSF) ਨੂੰ ਸੂਚਨਾ ਦਿੱਤੀ।
ਮੋਰਟਾਰ ਦੇ ਗੋਲਿਆਂ ਨੂੰ ਕੀਤਾ ਗਿਆ ਨਸ਼ਟ: ਸੂਚਨਾ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਸੁਰੱਖਿਆ ਬਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਬੰਬ ਨਿਰੋਧਕ ਦਸਤੇ ਨੇ ਇਸ ਦੀ ਜਾਂਚ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਪੁਲਿਸ ਮੋਰਟਾਰ ਦੇ ਗੋਲਿਆਂ ਬਾਰੇ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਿਸਫੋਟਕ ਖੇਤ ਤੱਕ ਕਿਵੇਂ ਪਹੁੰਚੇ। ਪਿਛਲੇ ਸਾਲ ਵੀ ਨਵੰਬਰ ਵਿੱਚ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਇੱਕ ਪਿੰਡ ਵਿੱਚ ਮੋਰਟਾਰ ਮਿਲੇ ਸਨ।
ਅਜੋਤੀ ਪਿੰਡ ਵਿੱਚ ਖੁਦਾਈ ਕਰ ਰਹੇ ਕੁਝ ਮਜ਼ਦੂਰਾਂ ਨੂੰ ਇੱਕ ਮੋਰਟਾਰ ਦਾ ਗੋਲਾ ਮਿਲਿਆ। ਬੰਬ ਨਿਰੋਧਕ ਦਸਤੇ ਨੇ ਇਸ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਉਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਸਰਹੱਦ ਪਾਰ ਤੋਂ ਗੋਲੀਬਾਰੀ ਦੌਰਾਨ ਇਹ ਇੱਥੇ ਡਿੱਗਿਆ ਹੋ ਸਕਦਾ ਹੈ। ਮੋਰਟਾਰ ਦੇ ਗੋਲੇ ਮਿਲਣ ਦੀ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਕੰਟਰੋਲ ਰੇਖਾ ਨੇੜੇ ਇਨ੍ਹਾਂ ਇਲਾਕਿਆਂ 'ਚ ਪਾਕਿਸਤਾਨੀ ਫੌਜੀਆਂ ਵੱਲੋਂ ਰੋਜ਼ਾਨਾ ਮੋਰਟਾਰ ਦੇ ਗੋਲੇ ਦਾਗੇ ਗਏ ਸਨ ਪਰ ਕਈ ਮੋਰਟਾਰ ਗੋਲੇ ਨਹੀਂ ਫਟਦੇ ਸਨ। ਇਹ ਉਹਨਾਂ ਮੋਰਟਾਰਾਂ ਵਿੱਚੋਂ ਇੱਕ ਹੋ ਸਕਦਾ ਹੈ।