ਸ੍ਰੀਨਗਰ:ਦੱਖਣੀ ਕਸ਼ਮੀਰ ਦੇ ਪੁਲਵਾਮਾ ਅਧੀਨ ਆਉਂਦੇ ਤਰਾਲ ਇਲਾਕੇ ਦੀ ਇੱਕ ਲੜਕੀ ਦੀ SMHS ਹਸਪਤਾਲ ਵਿੱਚ ਮੌਤ ਹੋ ਗਈ। ਕਰੀਬ ਇੱਕ ਹਫ਼ਤਾ ਪਹਿਲਾਂ ਗੈਸ ਲੀਕ ਹੋਣ ਕਾਰਨ ਉਹ ਝੁਲਸ ਗਈ ਸੀ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਤਰਾਲ ਦੇ ਹਰੀਪੀਰਗਾਮ ਪਿੰਡ ਵਾਸੀ ਜਾਵੇਦ ਅਹਿਮਦ ਨਾਜ਼ਰ ਦੀ ਪੁੱਤਰੀ ਅਨੀਸਾ ਜਾਵੇਦ (18) 21 ਮਈ ਨੂੰ ਗੈਸ ਲੀਕ ਧਮਾਕੇ ਵਿਚ ਗੰਭੀਰ ਰੂਪ ਵਿਚ ਝੁਲਸ ਗਈ ਸੀ।
ਉਸ ਨੂੰ ਪਹਿਲਾਂ ਇਲਾਜ ਲਈ ਜੀਐਮਸੀ ਅਨੰਤਨਾਗ ਲਿਜਾਇਆ ਗਿਆ, ਪਰ ਬਾਅਦ ਵਿੱਚ ਬਿਹਤਰ ਇਲਾਜ ਲਈ ਐਸਐਮਐਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਅਨੀਸਾ ਜਾਵੇਦ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਦੇ ਦਿੱਤੀ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਗੈਸ ਲੀਕ ਹੋਣ ਦੇ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਹਾਦਸੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।