ਜੰਮੂ-ਕਸ਼ਮੀਰ: ਜੰਮੂ ਦੇ ਅਖਨੂਰ ਚੌਕੀ ਚੋਰਾ ਇਲਾਕੇ ਦੇ ਮੁਕੜਾ ਪਿੰਡ ਵਿੱਚ ਬੁੱਧਵਾਰ ਨੂੰ ਪੇਂਟਰ ਮੁਮਤਾਜ ਅੰਸਾਰੀ ਦੇ ਬੇਟੇ ਗੋਰਖਪੁਰ (ਯੂਪੀ) ਨਿਵਾਸੀ ਰਜਾ ਦੀਨ ਅੰਸਾਰੀ ਦੇ ਕਤਲ ਕੀਤਾ ਗਿਆ ਸੀ। ਇਸ ਪਿੱਛੇ ਦੀ ਕਹਾਣੀ ਦਾ ਖੁਲਾਸਾ ਵੀਰਵਾਰ ਨੂੰ ਜਾਂਚ ਤੋਂ ਬਾਅਦ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਰਜਾ ਦੀਨ ਅੰਸਾਰੀ ਦਾ ਕਤਲ ਉਸ ਦੇ ਛੋਟੇ ਭਰਾ ਨੇ ਨਹੀਂ, ਬਲਕਿ ਕੋਲ ਝੌਪੜੀ ਵਿੱਚ ਰਹਿਣ ਵਾਲੇ ਤਿੰਨ ਲੋਕਾਂ ਨੇ ਕੀਤਾ ਹੈ। ਪੁਲਿਸ ਮੁਤਾਬਕ ਕਤਲਕਾਂਡ ਵਿੱਚ ਉਸ ਦੇ ਛੋਟੇ ਭਰਾ ਇਜਾਜ ਅੰਸਾਰੀ ਤੇ ਉਸ ਦੇ ਭਾਬੀ ਦੋਸ਼ੀ ਨਹੀਂ ਹਨ।
ਅਖਨੂਰ ਦੇ ਐਸਐਚਓ ਜਹੀਰ ਮੁਸ਼ਤਾਕ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਘਟਨਾ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ 12 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਚੋਂ ਤਿੰਨ ਨੇ ਮੁਮਤਾਜ ਦੇ ਕਤਲ ਵਿੱਚ ਅਪਣੀ ਸ਼ਮੂਲੀਅਤ ਕਬੂਲੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।