ਜੰਮੂ: ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਦੇ ਬੰਦ ਹੋਣ ਕਾਰਨ ਅਮਰਨਾਥ ਯਾਤਰਾ ਮੰਗਲਵਾਰ ਨੂੰ ਮੁਅੱਤਲ ਰਹੇਗੀ ਕਿਉਂਕਿ ਸ਼ਰਧਾਲੂਆਂ ਦਾ ਕੋਈ ਜੱਥਾ ਜੰਮੂ ਤੋਂ ਕਸ਼ਮੀਰ ਲਈ ਨਹੀਂ ਰਵਾਨਾ ਹੋਵੇਗਾ। ਇਕ ਸੀਨੀਅਰ ਅਧਿਕਾਰੀ ਮੁਤਾਬਕ ਅਮਰਨਾਥ ਗੁਫਾ ਦੀ ਅਗਨੀ ਯਾਤਰਾ ਲਈ ਜੰਮੂ ਤੋਂ ਕਸ਼ਮੀਰ ਲਈ ਕੋਈ ਨਵਾਂ ਜੱਥਾ ਨਹੀਂ ਰਵਾਨਾ ਹੋਵੇਗਾ ਤੇ ਯਾਤਰਾ ਮੁਅੱਤਲ ਰਹੇਗੀ।
ਅਜਿਹਾ ਹਾਈਵੇਅ ਨੂੰ ਬੰਦ ਕੀਤੇ ਜਾਣ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਤਾਂ ਜੋ ਨੁਕਸਾਨੀਆਂ ਗਈਆਂ ਸੜਕਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਕੰਮ ਕੀਤਾ ਜਾ ਸਕੇ। 7,000 ਤੋਂ ਵੱਧ ਸ਼ਰਧਾਲੂ ਜੰਮੂ ਵਿੱਚ, ਖਾਸ ਕਰਕੇ ਭਗਵਤੀਨਗਰ ਬੇਸ ਕੈਂਪ ਵਿੱਚ ਫਸੇ ਹੋਏ ਹਨ, ਜਦੋਂ ਕਿ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਬੇਸ ਕੈਂਪ ਵਿੱਚ 5,000 ਤੋਂ ਵੱਧ ਸ਼ਰਧਾਲੂ ਫਸੇ ਹੋਏ ਹਨ। ਟਰੈਫਿਕ ਅਧਿਕਾਰੀਆਂ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਦਿਨ ਭਰ ਕੀਤੇ ਗਏ ਸਮੂਹਿਕ ਯਤਨਾਂ ਦੇ ਨਤੀਜੇ ਵਜੋਂ ਸੜਕ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।