ਸ਼੍ਰੀਨਗਰ: ਪਾਕਿਸਤਾਨੀ ਅੱਤਵਾਦੀ ਜ਼ਿਆ ਮੁਸਤਫਾ (Zia Mustafa) ਨੂੰ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਜੰਮੂ -ਕਸ਼ਮੀਰ (Jammu and Kashmir) ਦੇ ਸੁਰੱਖਿਆ ਬਲਾਂ ਦੁਆਰਾ ਪੁੰਛ ਜ਼ਿਲ੍ਹੇ ਦੇ ਭਾਟਾ ਦੁਰਿਅਨ ਲਿਜਾਇਆ ਗਿਆ। ਇਸ ਦੌਰਾਨ ਅੱਤਵਾਦੀਆਂ ਵੱਲੋਂ ਭਾਰੀ ਗੋਲੀਬਾਰੀ (Shooting by terrorists) ਹੋਈ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਵੱਲੋਂ ਗੋਲੀਬਾਰੀ (Shooting by terrorists) ਕੀਤੀ ਗਈ ਸੀ।
ਜੰਮੂ-ਕਸ਼ਮੀਰ: ਅੱਤਵਾਦੀਆਂ ਨਾਲ ਮੁਕਾਬਲੇ 'ਚ JCO ਤੇ ਤਿੰਨ ਜਵਾਨ ਸ਼ਹੀਦ, 3 ਜ਼ਖਮੀ
ਜੰਮੂ-ਕਸ਼ਮੀਰ (Jammu and Kashmir) ਪੁਲਿਸ ਨੇ ਦੱਸਿਆ ਹੈ ਕਿ ਲਸ਼ਕਰ-ਏ-ਤੋਇਬਾ (Lashkar-e-Toiba) ਨਾਲ ਜੁੜੇ ਅੱਤਵਾਦੀ ਜ਼ਿਆ ਮੁਸਤਫਾ (Zia Mustafa) ਨੂੰ ਅੱਤਵਾਦੀ ਟਿਕਾਣੇ ਦੀ ਪਛਾਣ ਕਰਨ ਲਈ ਭਾਟਾ ਦੁਰੀਅਨ ਲਿਜਾਇਆ ਗਿਆ ਸੀ। ਇਸ ਕਾਰਵਾਈ ਦੌਰਾਨ ਅੱਤਵਾਦੀਆਂ ਵੱਲੋਂ ਗੋਲੀਬਾਰੀ (Shooting by terrorists) ਕੀਤੀ ਗਈ। ਫੌਜ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਪੁਲਿਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਫੌਜ ਦੇ 3 ਜਵਾਨ ਅਤੇ ਇੱਕ ਜੇਸੀਓ (JCO) ਸ਼ਹੀਦ ਹੋਏ।
ਜੰਮੂ -ਕਸ਼ਮੀਰ (Jammu and Kashmir) ਪੁਲਿਸ ਦੇ ਅਨੁਸਾਰ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਜਦੋਂ ਟੀਮ ਭਾਟਾ ਦੁਰੀਅਨ ਵਿੱਚ ਛੁਪਣਗਾਹ ਦੇ ਨੇੜੇ ਪਹੁੰਚੀ ਤਾਂ ਅੱਤਵਾਦੀਆਂ ਨੇ ਪੁਲਿਸ ਅਤੇ ਫੌਜ ਦੇ ਜਵਾਨਾਂ ਦੀ ਸਾਂਝੀ ਟੀਮ 'ਤੇ ਫਿਰ ਗੋਲੀਬਾਰੀ (Shooting by terrorists) ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਗੋਲੀਬਾਰੀ (Shooting by terrorists) 'ਚ ਦੋ ਪੁਲਸ ਕਰਮਚਾਰੀ ਅਤੇ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅੱਤਵਾਦੀ ਜ਼ਿਆ ਮੁਸਤਫਾ (Zia Mustafa) ਨੂੰ ਵੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਭਾਰੀ ਗੋਲੀਬਾਰੀ ਕਾਰਨ ਮੁਸਤਫ਼ਾ ਨੂੰ ਭੱਟਾ ਦੁਰਿਅਨ ਤੋਂ ਬਾਹਰ ਨਹੀਂ ਕੱਢਿਆ ਜਾ ਸਕਿਆ।
ਇਹ ਵੀ ਪੜੋ: ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਜੇਲ੍ਹ ਤੋਂ ਭੇਜਿਆ...