ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ : ਬਾਰਾਮੂਲਾ 'ਚ ਵਾਈਨ ਸ਼ਾਪ 'ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ, ਇਕ ਦੀ ਮੌਤ, 3 ਜ਼ਖਮੀ - grenade at wine shop in Baramulla

ਜੰਮੂ-ਕਸ਼ਮੀਰ ਦੇ ਬਾਰਮੂਲਾ ਜਿਲੇ ਵਿਚ ਸ਼ਰਾਬ ਦੀ ਦੁਕਾਨ 'ਤੇ ਗ੍ਰੇਨੇਡ ਹਮਲੇ ਘੱਟ ਤੋਂ ਘੱਟ ਤਿੰਨ ਲੋਕ ਜਖ਼ਮੀ ਹੋਏ ਹਨ, ਜਦਕਿ ਇਕ ਦੀ ਮੌਤ ਹੋ ਗਈ ਹੈ।

Jammu and Kashmir: Terrorists throw grenade at wine shop in Baramulla, one killed, three injured
Jammu and Kashmir: Terrorists throw grenade at wine shop in Baramulla, one killed, three injured

By

Published : May 17, 2022, 9:42 PM IST

Updated : May 17, 2022, 10:31 PM IST

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਮੰਗਲਵਾਰ ਨੂੰ ਇਕ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ 'ਤੇ ਅੱਤਵਾਦੀਆਂ ਨੇ ਗ੍ਰਨੇਡ ਸੁੱਟੇ, ਜਿਸ 'ਚ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕੋਰਟ ਰੋਡ 'ਤੇ ਸਥਿਤ ਇਕ ਸ਼ਰਾਬ ਦੀ ਦੁਕਾਨ 'ਤੇ ਰਾਤ ਕਰੀਬ ਅੱਠ ਵਜੇ ਗ੍ਰਨੇਡ ਸੁੱਟਿਆ, ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ।

ਜੰਮੂ-ਕਸ਼ਮੀਰ : ਬਾਰਾਮੂਲਾ 'ਚ ਵਾਈਨ ਸ਼ਾਪ 'ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿੱਚ ਇੱਕ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ 'ਤੇ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਹਮਲਾਵਰਾਂ ਨੂੰ ਫੜ੍ਹਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਜੰਮੂ-ਕਸ਼ਮੀਰ : ਬਾਰਾਮੂਲਾ 'ਚ ਵਾਈਨ ਸ਼ਾਪ 'ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ, ਇਕ ਦੀ ਮੌਤ, 3 ਜ਼ਖਮੀ

ਵਾਈਨ ਸ਼ਾਪ 'ਤੇ ਹਮਲਾ, ਇਕ ਦੀ ਮੌਤ, 3 ਜ਼ਖਮੀ

  1. ਰਣਜੀਤ ਸਿੰਘ ਪੁੱਤਰ ਕ੍ਰਿਸ਼ਨ ਲਾਲ ਉਮਰ 52 ਸਾਲ, ਰਾਜੌਰੀ (ਮੌਤ)
  2. ਗੋਵਰਦਾਨ ਸਿੰਘ ਪੁੱਤਰ ਗਜੇਂਦਰ ਸਿੰਘ ਉਮਰ 35 ਸਾਲ, ਕਠੂਆ
  3. ਗੋਵਿੰਦ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 35 ਸਾਲ, ਰਾਜੌਰੀ
  4. ਰਵੀ ਕੁਮਾਰ ਪੁੱਤਰ ਕਰਤਾਰ ਚੰਦ ਉਮਰ 36 ਸਾਲ, ਖਟੂਆ

ਜ਼ਖਮੀਆਂ ਨੂੰ ਜੀਐਮਸੀ ਬਾਰਾਮੂਲਾ ਲਿਜਾਇਆ ਗਿਆ ਜਿੱਥੇ ਉਨ੍ਹਾਂ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ। ਸਾਰੇ ਜੰਮੂ ਡਿਵੀਜ਼ਨ ਦੇ ਹਨ। ਇਸ ਹਮਲੇ ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ। ਗੋਵਰਧਨ ਸਿੰਘ, ਰਵੀ ਕੁਮਾਰ ਅਤੇ ਗੋਵਿੰਦ ਸਿੰਘ ਜ਼ਖਮੀ ਹਨ।

ਅਪਡੇਟ ਜਾਰੀ ਹੈ ...

Last Updated : May 17, 2022, 10:31 PM IST

ABOUT THE AUTHOR

...view details