ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਹੈ। ਇਲਾਕੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੀਰੂ ਖ਼ੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਇਥੇ ਸਰਚ ਅਭਿਆਨ ਜਾਰੀ ਹੈ।
ਜੰਮੂ ਕਸ਼ਮੀਰ : ਅੱਤਵਾਦੀਆਂ ਨੂੰ ਫੜਨ ਲਈ ਬਡਗਾਮ 'ਚ ਸਰਚ ਅਭਿਆਨ ਜਾਰੀ - ਬਡਗਾਮ
ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੀਰੂ ਖ਼ੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਇਥੇ ਅੱਤਵਾਦੀਆਂ ਨੂੰ ਫੜਨ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਬਡਗਾਮ 'ਚ ਸਰਚ ਅਭਿਆਨ ਜਾਰੀ
ਸੁਰੱਖਿਆ ਬਲਾਂ ਵੱਲੋਂ ਘਰ-ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ। ਫੌਜ ਵੱਲੋਂ ਪਿੰਡ ਦੇ ਸਾਰੇ ਹੀ ਆਗਮੀ ਤੇ ਨਿਕਾਸੀ ਮਾਰਗ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਹਗੀਰਾਂ ਕੋਲੋਂ ਵੀ ਪੁੱਛਗਿੱਛ ਜਾਰੀ ਹੈ।
ਫਿਲਹਾਲ ਸੁਰੱਖਿਆ ਬਲ 02 ਆਰਆਰ,ਐਸਓਜੀ,ਸੀਆਰਪੀਐਫ ਤੇ ਬਡਗਾਮ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਟੀਮ ਆਪਰੇਸ਼ਨ ਜਾਰੀ ਹੈ। ਖ਼ੇਤਰ ਵਿੱਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।