ਪੰਜਾਬ

punjab

ETV Bharat / bharat

SBI ਨੇ ਹਾਊਸਬੋਟ ’ਤੇ ਸ਼ੁਰੂ ਕੀਤਾ ਫਲੋਟਿੰਗ ATM - ਫਲੋਟਿੰਗ ATM

ਭਾਰਤੀ ਸਟੇਟ ਬੈਂਕ ਨੇ ਸ਼੍ਰੀਨਗਰ ਦੇ ਡਲ ਲੇਕ ਵਿੱਚ ਇੱਕ ਹਾਊਸਬੋਟ ਉੱਤੇ ਇੱਕ ਫਲੋਟਿੰਗ ਏਟੀਐਮ ਲਾਂਚ ਕੀਤਾ ਹੈ।

ਜੰਮੂ ਕਸ਼ਮੀਰ: SBI ਨੇ ਹਾਊਸਬੋਟ ਉਤੇ ਸ਼ੁਰੂ ਕੀਤਾ ਫਲੋਟਿੰਗ ਏਟੀਐਮ
ਜੰਮੂ ਕਸ਼ਮੀਰ: SBI ਨੇ ਹਾਊਸਬੋਟ ਉਤੇ ਸ਼ੁਰੂ ਕੀਤਾ ਫਲੋਟਿੰਗ ਏਟੀਐਮ

By

Published : Aug 21, 2021, 11:09 AM IST

ਸ਼੍ਰੀਨਗਰ: ਭਾਰਤੀ ਸਟੇਟ ਬੈਂਕ ਨੇ ਸ਼੍ਰੀਨਗਰ ਦੇ ਡਲ ਲੇਕ ਵਿੱਚ ਇੱਕ ਹਾਊਸਬੋਟ (Houseboat) ਉੱਤੇ ਇੱਕ ਫਲੋਟਿੰਗ ਏਟੀਐਮ (Floating ATM) ਖੋਲ੍ਹਿਆ ਹੈ। ਐਸਬੀਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਐਸਬੀਆਈ ਨੇ ਟਵੀਟ ਕੀਤਾ ਕਿ ਉਸ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਹੋਏ, ਸ਼੍ਰੀਨਗਰ ਦੇ ਡਲ ਲੇਕ ਵਿੱਚ ਇੱਕ ਹਾਊਸਬੋਟ ਉੱਤੇ ਇੱਕ ਫਲੋਟਿੰਗ ਏਟੀਐਮ ਸ਼ੁਰੂ ਕੀਤਾ ਹੈ।

ਫਲੋਟਿੰਗ ਏਟੀਐਮ ਦਾ ਉਦਘਾਟਨ ਐਸਬੀਆਈ ਦੇ ਚੇਅਰਮੈਨ ਦਿਨੇਸ਼ ਖਰੇ ਨੇ 16 ਅਗਸਤ ਨੂੰ ਕੀਤਾ ਸੀ। ਪ੍ਰਸਿੱਧ ਡਲ ਝੀਲ ਵਿੱਚ ਫਲੋਟਿੰਗ ਏਟੀਐਮ ਲੰਮੇ ਸਮੇਂ ਦੀ ਲੋੜ ਪੂਰੀ ਹੋਵੇਗੀ ਅਤੇ ਸ਼੍ਰੀਨਗਰ ਆਉਣ ਵਾਲੇ ਸੈਲਾਨੀਆਂ ਲਈ ਇੱਕ ਹੋਰ ਖਿੱਚ ਦਾ ਕੇਂਦਰ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਐਸਬੀਆਈ ਨੇ 2004 ਵਿੱਚ ਕੇਰਲ ਵਿੱਚ ਪਹਿਲਾ ਫਲੋਟਿੰਗ ਏਟੀਐਮ ਲਾਂਚ ਕੀਤਾ ਸੀ। ਜਦੋਂ ਕਿ ਐਸਬੀਆਈ ਦਾ ਪਹਿਲਾ ਫਲੋਟਿੰਗ ਏਟੀਐਮ ਮੁੰਬਈ ਕਾਰਪੋਰੇਟ ਸੈਂਟਰ ਦੇ ਤਤਕਾਲੀ ਉਪ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਦੁਆਰਾ ਸ਼ੁਰੂ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਐਸਬੀਆਈ ਆਪਣੇ ਗਾਹਕਾਂ ਲਈ ਸੇਵਾਵਾਂ ਦਾ ਨਿਰੰਤਰ ਵਿਸਥਾਰ ਕਰ ਰਹੀ ਹੈ, ਤਾਂ ਜੋ ਗਾਹਕਾਂ ਦੀ ਸਹੂਲਤ ਨੂੰ ਵਧਾਇਆ ਜਾ ਸਕੇ।

ਇਹ ਵੀ ਪੜੋ:ਕਿਸਾਨ ਧਰਨੇ ਕਾਰਨ ਕਈ ਰੇਲਾਂ ਰੱਦ

ABOUT THE AUTHOR

...view details