ਨਵੀਂ ਦਿੱਲੀ: ਜੰਮੂ-ਕਸ਼ਮੀਰ (Jammu and Kashmir) ਦੇ ਇੱਕ ਨੇਤਾ ਦੀ ਲਾਸ਼ ਦਿੱਲੀ ਦੇ ਮੋਤੀ ਨਗਰ ਵਿੱਚ ਮਿਲੀ ਹੈ। ਮ੍ਰਿਤਕ ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦਾ ਮੈਂਬਰ ਸੀ। ਜੰਮੂ-ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ (Gurdwara Parbandhak Board) ਦੇ ਮੁਖੀ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਟੀਐਸ ਵਜ਼ੀਰ (TS Wazir) ਦੀ ਲਾਸ਼ ਮੋਤੀ ਨਗਰ ਇਲਾਕੇ ਵਿੱਚ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਉਹ ਜੰਮੂ-ਕਸ਼ਮੀਰ ਦੇ ਉੱਘੇ ਟਰਾਂਸਪੋਰਟਰ (Transporter) ਅਤੇ ਸਿੱਖ ਆਗੂ ਸਨ। ਉਹ ਸਾਬਕਾ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੇ ਐਮਐਲਸੀ (MLC) ਵੀ ਸਨ। ਇਸ ਦੇ ਨਾਲ ਹੀ ਉਹ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸਨ।
ਟੀਐਸ ਵਜ਼ੀਰ (TS Wazir) ਦੀ ਮੌਤ 'ਤੇ ਸੋਗ ਜ਼ਾਹਿਰ ਕਰਦਿਆਂ ਨੈਸ਼ਨਲ ਕਾਨਫਰੰਸ (National Conference) ਦੇ ਉਪ ਪ੍ਰਧਾਨ ਉਮਰ ਅਬਦੁੱਲਾ (Omar Abdullah) ਨੇ ਆਪਣੇ ਟਵਿਟਰ ਹੈਂ 'ਤੇ ਲਿਖਿਆ ਕਿ ਮੈਂ ਆਪਣੇ ਸਹਿਯੋਗੀ ਸਰਦਾਰ ਟੀਐਸ ਵਜ਼ੀਰ ਦੇ ਵਿਧਾਨ ਸਭਾ ਦੇ ਸਾਬਕਾ ਮੈਂਬਰ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਹੈਰਾਨ ਹਾਂ। ਕੁਝ ਦਿਨ ਪਹਿਲਾਂ ਅਸੀਂ ਜੰਮੂ ਵਿੱਚ ਇਕੱਠੇ ਬੈਠੇ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਉਸ ਨੂੰ ਆਖਰੀ ਵਾਰ ਮਿਲਾਂਗਾ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।