ਜੰਮੂ-ਕਸ਼ਮੀਰ/ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ 'ਚ ਉੱਤਰੀ ਕਸ਼ਮੀਰ 'ਚ ਘੁਸਪੈਠ ਕਰਨ ਵਾਲੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਬਾਰੇ ਜ਼ਿਲ੍ਹਾ ਪੁਲਿਸ ਕੁਪਵਾੜਾ ਦੇ ਬੁਲਾਰੇ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਕੁਪਵਾੜਾ ਪੁਲਿਸ ਦੁਆਰਾ ਇੱਕ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਮਾਛਲ ਸੈਕਟਰ ਦੇ ਕੁਮਕਦੀਆ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਦੋ ਅੱਤਵਾਦੀਆਂ ਨੂੰ ਫੌਜ ਅਤੇ ਪੁਲਿਸ ਦੁਆਰਾ ਕੀਤੇ ਗਏ ਸਾਂਝੇ ਆਪਰੇਸ਼ਨ ਵਿੱਚ ਮਾਰ ਦਿੱਤਾ ਗਿਆ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਕਾਰਵਾਈ ਅਜੇ ਵੀ ਜਾਰੀ ਹੈ। ਬੁਲਾਰੇ ਅਨੁਸਾਰ ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ ਰਾਈਫਲਾਂ, ਚਾਰ ਮੈਗਜ਼ੀਨ, 90 ਰੌਂਦ, ਇੱਕ ਪਿਸਤੌਲ, ਇੱਕ ਬੈਗ ਅਤੇ 2100 ਪਾਕਿਸਤਾਨੀ ਰੁਪਏ ਬਰਾਮਦ ਹੋਏ ਹਨ।
jammu And Kashmir Encounter: ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ ਨਾਕਾਮ, ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, ਹਥਿਆਰ ਵੀ ਬਰਾਮਦ - ਚਾਰ ਮੈਗਜ਼ੀਨ
ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਘੁਸਪੈਠ ਕਰਨ ਵਾਲੇ ਦੋ ਅੱਤਵਾਦੀਆਂ ਨੂੰ ਪੁਲਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ 'ਚ ਮਾਰ ਦਿੱਤਾ ਗਿਆ ਹੈ। ਦੂਜੇ ਪਾਸੇ ਸੁਰੱਖਿਆ ਬਲਾਂ ਨੇ ਤਰਾਲ ਇਲਾਕੇ 'ਚ ਅੱਤਵਾਦੀਆਂ ਦੇ ਦੋ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਹੈ।
Published : Sep 30, 2023, 4:03 PM IST
ਤਰਾਲ ਇਲਾਕੇ 'ਚ ਅੱਤਵਾਦੀਆਂ ਦੇ ਦੋ ਟਿਕਾਣਿਆਂ ਦਾ ਪਰਦਾਫਾਸ਼: ਇਸ ਤੋਂ ਪਹਿਲਾਂ ਅੱਜ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਗੁਲਸ਼ਨਪੋਰਾ ਤਰਾਲ ਦੇ ਨਾਗਬਲ ਜੰਗਲੀ ਖੇਤਰ ਵਿੱਚ ਦੋ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼ ਕੀਤਾ। ਇਸ ਸਬੰਧ ਵਿਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਖਾਸ ਸੂਚਨਾ 'ਤੇ ਜੰਮੂ-ਕਸ਼ਮੀਰ ਪੁਲਿਸ ਤਰਾਲ ਅਤੇ ਫੌਜ ਦੀ 42 ਆਰਆਰ ਨੇ ਨਾਗਬਲ ਜੰਗਲ, ਗੁਲਸ਼ਨਪੋਰਾ ਤਰਾਲ ਦੇ ਜੰਗਲੀ ਖੇਤਰ ਵਿਚ ਘੇਰਾਬੰਦੀ ਕੀਤੀ।
- SGPC On India- Uk Row: ਭਾਰਤੀ ਹਾਈ ਕਮਿਸ਼ਨਰ ਨੂੰ ਗੁਰੂਘਰ 'ਚ ਜਾਣ ਤੋਂ ਰੋਕੇ ਜਾਣ ਦੇ ਮਾਮਲੇ 'ਤੇ ਐੱਸਜੀਪੀਸੀ ਦਾ ਬਿਆਨ, ਕਿਹਾ- ਸਿੱਖਾਂ ਦੇ ਅਕਸ ਨੂੰ ਨਾ ਕੀਤਾ ਜਾਵੇ ਬਦਨਾਮ
- RP Singh On Pannu: ਭਾਜਪਾ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖਾਲਿਸਤਾਨੀ ਪੰਨੂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਕੀਤੀ ਅਪੀਲ
- India US Army Exercise: ਭਾਰਤ-ਅਮਰੀਕਾ ਫੌਜ ਜਵਾਨਾਂ ਵਿਚਾਲੇ ਅਲਾਸਕਾ 'ਚ ਸੰਯੁਕਤ ਅਭਿਆਸ ਜਾਰੀ
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਦੋ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਰਸੋਈ ਦੇ ਭਾਂਡਿਆਂ ਸਮੇਤ ਇੱਕ ਗੈਸ ਸਿਲੰਡਰ ਵੀ ਬਰਾਮਦ ਹੋਇਆ ਹੈ। ਹਾਲਾਂਕਿ ਦੋਵਾਂ ਥਾਵਾਂ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ। ਇੱਥੇ ਦੱਸਣਾ ਜ਼ਰੂਰੀ ਹੈ ਕਿ ਤਰਾਲ ਇਲਾਕਾ ਅੱਤਵਾਦ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਇਲਾਕਾ ਮੰਨਿਆ ਜਾਂਦਾ ਸੀ, ਇਸ ਇਲਾਕੇ ਤੋਂ ਬੁਰਹਾਨ ਵਾਨੀ ਅਤੇ ਜ਼ਾਕਿਰ ਮੂਸਾ ਵਰਗੇ ਅੱਤਵਾਦੀ ਕਮਾਂਡਰ ਸਰਗਰਮ ਰਹੇ ਹਨ।