ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਸੰਗਠਨ ਦੇ 34ਵੇਂ ਮਹਾ ਸੰਮੇਲਨ ਦੇ ਦੂਜੇ ਦਿਨ ਉਸ ਸਮੇਂ ਵਿਵਾਦ ਛਿੜ ਗਿਆ ਜਦੋਂ ਮੌਲਾਨਾ ਅਰਸ਼ਦ ਮਦਨੀ ਨੇ ਮੋਹਨ ਭਾਗਵਤ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅੱਲ੍ਹਾ ਅਤੇ ਓਮ ਇਕ ਹਨ। ਮਦਨੀ ਦੇ ਇਸ ਬਿਆਨ 'ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਜੈਨ ਗੁਰੂ ਲੋਕੇਸ਼ ਮੁਨੀ ਨੇ ਇਤਰਾਜ਼ ਜਤਾਇਆ ਅਤੇ ਸਟੇਜ ਤੋਂ ਚਲੇ ਗਏ।
ਜੈਨ ਗੁਰੂ ਦੇ ਸਟੇਜ ਛੱਡਣ ਤੋਂ ਬਾਅਦ ਕਈ ਹੋਰ ਧਾਰਮਿਕ ਆਗੂ ਵੀ ਸਟੇਜ ਛੱਡ ਕੇ ਚਲੇ ਗਏ। ਜਮੀਅਤ ਉਲੇਮਾ-ਏ-ਹਿੰਦ ਦੇ 34ਵੇਂ ਸੈਸ਼ਨ ਵਿੱਚ ਮੌਲਾਨਾ ਅਰਸ਼ਦ ਮਦਨੀ ਨੇ ਕਿਹਾ ਕਿ ਆਰਐਸਐਸ ਮੁੱਖੀ ਮੋਹਨ ਭਾਗਵਤ ਦਾ ਬਿਆਨ ਗਲਤ ਹੈ।
ਉਨ੍ਹਾਂ ਕਿਹਾ ਕਿ ਅੱਲ੍ਹਾ ਅਤੇ ਓਮ ਇੱਕ ਹਨ। ਮਦਨੀ ਨੇ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਪਹਿਲਾਂ ਪੈਦਾ ਹੋਏ ਹਾਂ, ਇਸੇ ਲਈ ਸਾਰੇ ਮੁਸਲਮਾਨ ਵੀ ਹਿੰਦੂ ਹਨ, ਇਹ ਬਿਆਨ ਅਨਪੜ੍ਹ ਵਰਗਾ ਹੈ। ਮਦਨੀ ਦੇ ਇਸ ਬਿਆਨ 'ਤੇ ਜੈਨ ਗੁਰੂ ਲੋਕੇਸ਼ ਮੁਨੀ ਨੇ ਸਟੇਜ 'ਤੇ ਖੜ੍ਹੇ ਹੋ ਕੇ ਵਿਰੋਧ ਜਤਾਇਆ ਅਤੇ ਕਿਹਾ ਕਿ ਜੋੜਨ ਵਾਲੇ ਪ੍ਰੋਗਰਾਮ 'ਚ ਇਤਰਾਜ਼ਯੋਗ ਗੱਲਾਂ ਕਿਉਂ? ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੁਸਲਿਮ ਸੰਗਠਨ ਜਮੀਅਤ ਉਲੇਮਾ-ਏ-ਹਿੰਦ (ਐੱਮਐੱਮ ਗਰੁੱਪ) ਦੇ ਮੁਖੀ ਮੌਲਾਨਾ ਮਹਿਮੂਦ ਮਦਨੀ ਨੇ ਕਿਹਾ ਸੀ ਕਿ ਇੱਥੇ ਪਹਿਲਾ ਪੈਗੰਬਰ ਦਾ ਜਨਮ ਹੋਇਆ ਸੀ ਅਤੇ ਇਹ ਮੁਸਲਮਾਨਾਂ ਦਾ ਪਹਿਲਾ ਵਤਨ ਹੈ।
ਮਦਨੀ ਨੇ ਕਿਹਾ ਸੀ ਕਿ ਆਰਐਸਐਸ ਅਤੇ ਭਾਜਪਾ ਨਾਲ ਘੱਟ ਗਿਣਤੀਆਂ ਦੇ ਮਤਭੇਦ ਸਿਰਫ ਵਿਚਾਰਧਾਰਾ ਨੂੰ ਲੈ ਕੇ ਹਨ, ਵਿਚਾਰਾਂ ਦੇ ਮਤਭੇਦ ਨਹੀਂ। ਮਦਨੀ ਨੇ ਕਿਹਾ ਸੀ ਕਿ ਅਸੀਂ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਸ ਦੇ ਸਰਵ-ਸੰਘਚਾਲਕ ਮੋਹਨ ਭਾਗਵਤ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਸੀ ਭੇਦਭਾਵ, ਦੁਰਾਚਾਰ ਅਤੇ ਹੰਕਾਰ ਨੂੰ ਭੁੱਲ ਕੇ ਇਕ-ਦੂਜੇ ਨੂੰ ਗਲੇ ਲਗਾਉਣ ਅਤੇ ਸਾਡੇ ਪਿਆਰੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵਿਕਸਤ, ਆਦਰਸ਼, ਸ਼ਾਂਤੀਪੂਰਨ ਅਤੇ ਮਹਾਂਸ਼ਕਤੀ ਵਾਲਾ ਦੇਸ਼ ਬਣਾਉਣ ਦਾ ਸੱਦਾ ਦੇਣ। ਮਦਨੀ ਨੇ ਕਿਹਾ ਕਿ ਜਮੀਅਤ ਆਰਐਸਐਸ ਨੂੰ ਅਪੀਲ ਕਰਦੇ ਹਾਂ ਕਿ ਉਹ ਮੌਜੂਦਾ ਸਥਿਤੀ ਵਿੱਚ ਨਫ਼ਰਤ ਅਤੇ ਫਿਰਕਾਪ੍ਰਸਤੀ ਦਾ ਚੋਲਾ ਉਤਾਰਨ ਲਈ ਆਪਣੇ ਸਮਾਨ ਵਿਚਾਰਧਾਰਾ ਵਾਲੇ ਸੰਗਠਨਾਂ ਨੂੰ ਮਨਾਉਣ।
ਉਨ੍ਹਾਂ ਕਿਹਾ ਕਿ ਸਾਨੂੰ ਹਿੰਦੂ ਧਰਮ ਦੇ ਪ੍ਰਚਾਰ ਤੋਂ ਕੋਈ ਸ਼ਿਕਾਇਤ ਨਹੀਂ ਹੈ ਅਤੇ ਤੁਹਾਨੂੰ ਇਸਲਾਮ ਦੇ ਪ੍ਰਚਾਰ ਬਾਰੇ ਵੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਮਦਨੀ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਪੂਰੇ ਸਮਾਜ ਜਾਂ ਦੇਸ਼ ਦਾ ਸ਼ੀਸ਼ਾ ਨਹੀਂ ਦੱਸਿਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ :-Bhagwant Mann Holds Farmers Meeting: ਸੀਐੱਮ ਭਗਵੰਤ ਮਾਨ ਨੇ ਕਿਸਾਨਾਂ ਨਾਲ ਕੀਤੀ 'ਪਹਿਲੀ ਸਰਕਾਰ-ਕਿਸਾਨ ਮਿਲਣੀ', ਕਿਸਾਨਾਂ ਨੂੰ ਦੱਸਿਆ ਖੇਤੀ ਮੰਤਰ !