ਨਵੀਂ ਦਿੱਲੀ: ਫੈਕਲਟੀ ਆਫ਼ ਆਰਕੀਟੈਕਚਰ, ਜਾਮੀਆ ਮਿਲੀਆ ਇਸਲਾਮੀਆ (Faculty of Architecture, Jamia Millia Islamia) ਦੇ ਵਿਦਿਆਰਥੀ ਕੈਫ ਅਲੀ ਨੇ ਕਾਮਨਵੈਲਥ ਸੈਕਟਰੀ-ਜਨਰਲ ਇਨੋਵੇਸ਼ਨ ਅਵਾਰਡ ਫਾਰ ਸਸਟੇਨੇਬਲ ਡਿਵੈਲਪਮੈਂਟ 2021 (secretary general innovation award) ਜਿੱਤਿਆ ਹੈ। 54 ਰਾਸ਼ਟਰਮੰਡਲ ਦੇਸ਼ਾਂ ਦੇ 15 ਪੁਰਸਕਾਰ ਜਿੱਤਣ ਵਾਲਿਆਂ 'ਚ ਕੈਫ ਅਲੀ ਇਕੱਲੇ ਭਾਰਤੀ ਹਨ, ਜਿਨ੍ਹਾਂ ਨੇ ਕੋਵਿਡ -19 ਦੌਰਾਨ ਕੁਆਰੰਟੀਨ ਹੋਣ ਤੇ ਜਲਵਾਯੂ ਪਰਿਵਰਤਨ ਵਿੱਚ ਉਸ ਦੇ ਯੋਗਦਾਨ ਲਈ ਸਨਮਾਨਤ ਪੁਰਸਕਾਰ ਜਿੱਤਿਆ ਹੈ।
ਇਸ ਪੁਰਸਕਾਰ ਦੇ ਹਰੇਕ ਵਿਜੇਤਾ ਨੂੰ 3000 ਪੌਂਡ (ਲਗਭਗ 3,00,000 ਲੱਖ ਰੁਪਏ) ਅਤੇ ਇੱਕ ਪ੍ਰੋਫੀਕ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕੈਫ ਨੇ ਕੋਵਿਡ -19 ਦੌਰਾਨ ਕੁਆਰੰਟੀਨ ਲਈ ਅਤੇ ਭੂਚਾਲ ਤੇ ਹੜ੍ਹ ਵਰਗੇ ਹਲਾਤਾਂ ਲਈ ਪੋਰਟੇਬਲ ਘਰ ਦੀ ਖੋਜ ਕੀਤੀ ਹੈ। ਉਸ ਦੇ ਡਿਜ਼ਾਈਨ ਨੂੰ ਸੰਯੁਕਤ ਰਾਸ਼ਟਰ ਸੰਘ (United Nations) ਨੇ ਜਲਵਾਯੂ ਚੁਣੌਤੀਆਂ (Climate challenges) ਨੂੰ ਸੁਲਝਾਉਣ ਵਾਲੇ ਚੋਟੀ ਦੇ 11 ਉੱਭਰ ਰਹੇ ਨਵੀਨਤਾਕਾਰੀ ਸਟਾਰਟਅਪਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ।