ਪੰਜਾਬ

punjab

ETV Bharat / bharat

ਹੁਣ ਚੇਨਈ ਵਿੱਚ ਧੂੜਾਂ ਪੱਟਣਗੇ ਜੱਲੀਕੱਟੂ ਖੇਡ ਦੇ ਸਾਨ੍ਹ, ਪੜ੍ਹੋ ਤਾਂ ਕਦੋਂ ਹੋਣਗੇ ਮੁਕਾਬਲੇ - ਚੇਨਈ ਦੇ ਸੀਐਮ ਨੇ ਕੀਤਾ ਜੱਲੀਕੱਟੂ ਦਾ ਐਲਾਨ

ਤਮਿਲਨਾਡੂ ਦੇ ਰਵਾਇਤੀ ਖੇਡ ਜੱਲੀਕੱਟੂ ਦਾ ਮਜ਼ਾ ਹੁਣ ਚੇਨਈ ਦੇ ਲੋਕ ਵੀ ਲੈਣਗੇ। ਚੇਨਈ ਸਰਕਾਰ ਨੇ ਸਾਨ੍ਹਾਂ ਨਾਲ ਜੁੜੀ ਇਹ ਖੇਡ ਕਰਵਾਉਣ ਦਾ ਫੈਸਲਾ ਲਿਆ ਹੈ। ਸਰਕਾਰ ਵਲੋਂ ਬਕਾਇਦਾ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ। ਸੀਐਮ ਸਟਾਲਿਨ ਦੇ ਜਨਮ ਦਿਨ ਮੌਕੇ ਪੰਜ ਮਾਰਚ ਨੂੰ ਇਸ ਖੇਡ ਦਾ ਆਯੋਜਨ ਕੀਤਾ ਜਾਵੇਗਾ ਅਤੇ ਕਰੀਬ 500 ਸਾਨ੍ਹ ਇਸ ਵਿੱਚ ਹਿੱਸਾ ਲੈਣਗੇ।

Jallikattu in Chennai for the first time in history
ਹੁਣ ਚੇਨਈ ਵਿੱਚ ਧੂੜਾਂ ਪੱਟਣਗੇ ਜੱਲੀਕੱਟੂ ਖੇਡ ਦੇ ਬਲਦ, ਪੜ੍ਹੋ ਤਾਂ ਕਦੋਂ ਹੋਣਗੇ ਮੁਕਾਬਲੇ

By

Published : Jan 12, 2023, 4:57 PM IST

ਚੇਨਈ :ਤਮਿਲਨਾਡੂ ਦੇ ਰਵਾਇਤੀ ਖੇਡ ਜੱਲੀਕੱਟੂ ਦਾ ਆਨੰਦ ਹੁਣ 5 ਮਾਰਚ ਨੂੰ ਚੇਨਈ ਦੇ ਲੋਕ ਵੀ ਚੁੱਕ ਸਕਦੇ ਹਨ। ਜੱਲੀਕੱਟੂ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਡ ਵਿੱਚ ਨੌਜਵਾਨ ਸਾਨ੍ਹਾਂ ਨੂੰ ਕਾਬੂ ਕਰਨ ਲਈ ਜੂਝਦੇ ਹਨ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੁੰਦੇ ਹਨ। ਇਸ ਬਾਰੇ ਤਮਿਲਨਾਡੂ ਦੇ ਚੇਨਈ ਦੇ ਅਲੰਦੂਰ ਚੋਣ ਖੇਤਰ ਦੇ ਵਿਧਾਇਕ ਅਤੇ ਰਾਜ ਦੇ ਪੇਂਡੂ ਉਦਯੋਗ ਮੰਤਰੀ ਟੀਐਮ ਅੰਬਰਾਸਨ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਐਮਕੇ ਪ੍ਰਮੁੱਖ ਅਤੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਜਨਮ ਮੌਕੇ ਚੇਨਈ ਵਿੱਚ ਜਲੀਕੱਟੂ ਮੁਕਾਬਲੇ ਕਰਵਾਏ ਜਾਣਗੇ।

500 ਬਲਦ ਲੈਣਗੇ ਹਿੱਸਾ:ਉਨ੍ਹਾਂ ਕਿਹਾ ਕਿ ਜਲੀਕੱਟੂ ਮੁਕਾਬਲੇ ਵਿੱਚ 500 ਦੇ ਕਰੀਬ ਸਾਨ੍ਹ ਹਿੱਸਾ ਲੈਣਗੇ। ਇਹ ਮੁਕਾਬਲਾ ਡੀਐਮਕੇ ਦੁਆਰਾ ਚੇਨਈ ਹਵਾਈ ਅੱਡੇ ਤੋਂ ਲਗਭਗ 20 ਕਿਲੋਮੀਟਰ ਦੂਰ ਪਪਪਾਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲਿਆਂ ਵਿੱਚ ਤਮਿਲਨਾਡੂ ਦੇ ਸਭ ਤੋਂ ਉੱਤਮ ਸਾਨ੍ਹ ਅਤੇ ਖਿਡਾਰੀ ਭਾਗ ਲੈਂਗੇ। ਮੰਤਰੀ ਨੇ ਖਿਡਾਰੀਆਂ ਲਈ ਬੀਮੇ ਦਾ ਵੀ ਐਲਾਨ ਕੀਤਾ ਹੈ। ਪਹਿਲੀ ਵਾਰ 'ਖਿਡਾਰੀਆਂ ਨੂੰ ਬੀਮਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਕਦੇ ਬੇਗਾਨੇ ਮੂਲਕਾਂ ਵਿੱਚ ਕਰਦੀ ਸੀ ਇਹ ਲੜਕੀ ਮਿਹਨਤ, ਹੁਣ ਬਿਮਾਰੀ ਦੇ ਇਲਾਜ਼ ਲਈ ਨਹੀਂ ਕੋਈ ਪੈਸਾ

ਮਿਲਣਗੇ ਵੱਡੇ ਇਨਾਮ:ਉਨ੍ਹਾਂ ਕਿਹਾ ਕਿ ਮੁਕਾਬਲਿਆਂ ਵਿੱਚ ਸਭ ਤੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਸਾਨ੍ਹ ਦੇ ਮਾਲਕ ਨੂੰ ਕਾਰ ਅਤੇ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਮੋਟਰਸਾਇਕਿਲ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਅਸੀਂ ਜਲੀਕੱਟੂ ਸੁਰੱਖਿਆ ਸੋਸਾਇਟੀ ਸਹਾਇਤਾ ਲਈ ਇਸ ਮੁਕਾਬਲੇ ਨੂੰ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ, ਜੋ ਪਹਿਲਾਂ ਕਈ ਜਲੀਕੱਟੂ ਮੁਕਾਬਲਿਆਂ ਦਾ ਜਵਾਬ ਹੈ। ਮੁਕਾਬਲਿਆਂ ਵਿੱਚ 10 ਹਜ਼ਾਰ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਤਿਆਰੀ ਇੱਕ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁਕਾਬਲੇ ਆਯੋਜਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਰੋਨਾ ਨਿਯਮਾਂ ਤੇ ਹਦਾਇਤਾਂ ਆਦਿ ਦੇ ਕਾਰਨ ਇਹ ਮੁਕਾਬਲੇ ਨਹੀਂ ਕਰਵਾਏ ਜਾ ਸਕੇ। ਇਸ ਵਾਰ ਇਹ ਮੁਕਾਬਲੇ ਦਿਲਚਸਪ ਹੋਣ ਦੀ ਪੂਰੀ ਸੰਭਾਵਨਾ ਹੈ।

ABOUT THE AUTHOR

...view details