ਚੰਡੀਗੜ੍ਹ: ਸੁਨੀਲ ਜਾਖੜ ਪ੍ਰਧਾਨਗੀ ਤੋਂ ਉਤਰਣ ਉਪਰੰਤ ਪੰਜਾਬ ਕਾਂਗਰਸ ਵਿੱਚ ਹੋ ਰਹੀ ਹਿਲਜੁਲ ਦੌਰਾਨ ਅਕਸਰ ਮੌਕਾ ਨਹੀਂ ਗੁਆਂਦੇ (Jakhar leaves no stone unturned) ਤੇ ਤੁਰੰਤ ਕੋਈ ਨਾ ਕੋਈ ਤੰਜ ਕਸਦੇ ਰਹਿੰਦੇ ਹਨ। ਭਾਵੇਂ ਕੈਪਟਨ ਅਮਰਿੰਦਰ ਸਿੰਘ (Captain Aamrinder Singh) ਹੋਣ ਤੇ ਜਾਂ ਫੇਰ ਨਵਜੋਤ ਸਿੱਧੂ (Navjot Sidhu) ਤੇ ਸੀਐਮ ਚੰਨੀ (CM Channi) ਹੀ ਕਿਉਂ ਨਾ ਹੋਣ, ਜਾਖੜ ਆਪਣੇ ਬੇਬਾਕ ਤਰੀਕੇ ਨਾਲ ਕੋਈ ਨਾ ਕੋਈ ਟਿੱਪਣੀ ਜਰੂਰ ਕਰਦੇ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਵੇਲੇ ਉਤਰਾਖੰਡ ਦੇ ਦੌਰੇ ‘ਤੇ ਹਨ। ਉਹ ਕੇਦਾਰਨਾਥ ਮੰਦਰ ਵਿਖੇ ਮੱਥਾ ਟੇਕਣ ਜਾ ਰਹੇ ਹਨ (They went to offer pray at KedarNath Mandir) । ਉਨ੍ਹਾਂ ਦੇ ਨਾਲ ਪੰਜਾਬ ਇੰਚਾਰਜ ਹਰੀਸ਼ ਚੌਧਰੀ (Harish Choudhary) ਅਤੇ ਸਪੀਕਰ ਰਾਣਾ ਕੇ ਪੀ (Rana K.P.) ਵੀ ਹਨ ਤੇ ਦੇਹਰਾਦੂਨ ਵਿਖੇ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ (Harish Rawat) ਨਾਲ ਮੁਲਾਕਾਤ ਵੀ ਕੀਤੀ।
ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਮਹਾਦੇਵ ਦਾ ਅਸ਼ੀਰਵਾਦ ਲੈਣ ਚੱਲੇ ਹਨ ਤਾਂ ਕਿ ਪਾਰਟੀ ਪੰਜਾਬ ਵਿੱਚ ਜਿੱਤ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੀ ਖੁਸ਼ੀ ਪੰਜਾਬ ਦੇ ਲੋਕਾਂ ਦੀ ਖੁਸ਼ੀ ਵਿੱਚ ਰਲਾਉਣਾ ਚਾਹੁੰਦੇ ਹਨ। ਪੰਜਾਬ ਦੇ ਚਾਰ ਆਗੂਆਂ ਦੀ ਹਰੀਸ਼ ਰਾਵਤ ਨਾਲ ਮੁਲਾਕਾਤ ਉਪਰੰਤ ਸਿੱਧੂ ਤੇ ਰਾਵਤ ਨੇ ਟਵੀਟ ਰਾਹੀਂ ਪੰਜਾਬ ਦੇ ਆਗੂਆਂ ਦੀ ਉਤਰਾਖੰਡ ਫੇਰੀ ਦੀ ਜਾਣਕਾਰੀ ਸਾਂਝੀ ਕੀਤੀ ਸੀ।