ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S Jaishankar) ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨੀਸਤਾਨ (Afghanistan) ਦਾ ਭਵਿੱਖ ਉਸਦਾ ਅਤੀਤ ਨਹੀਂ ਹੋ ਸਕਦਾ। ਦੁਨੀਆ ਹਿੰਸਾ ਅਤੇ ਬਲ ਦੁਆਰਾ ਸੱਤਾ ’ਤੇ ਕਬਜਾ ਕੀਤੇ ਜਾਣ ਦੇ ਖਿਲਾਫ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾਵੇਗਾ।
ਦੁਸ਼ਾਂਬੇ, ਤਾਜਿਕਿਸਤਾਨ (tajikistan) ਚ ਅਫਗਾਨਿਸਤਾਨ ਤੇ ਹੋ ਰਹੀ ਐਸਸੀਓ ਵਿਦੇਸ਼ ਮੰਤਰੀਆਂ ਦੇ ਸੰਪਰਕ ਗਰੁੱਪ ਦੀ ਬੈਠਕ (SCO Foreign Ministers Contact Group meeting) ਚ ਆਪਣੇ ਸੰਬੋਧਨ ਚ ਐਸ. ਜੈਸ਼ੰਕਰ ਨੇ ਇਹ ਸੁਨਿਸ਼ਚਿਤ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਗਿਆ ਕਿ ਕਾਬੁਲ ਦੇ ਗੁਆਂਢੀਆਂ ਨੂੰ ਅੱਤਵਾਦ, ਵੱਖਵਾਦ ਅਤੇ ਅਤਿਵਾਦ ਤੋਂ ਖਤਰਾ ਨਹੀਂ ਹੈ।
ਜੈਸ਼ੰਕਰ ਨੇ ਕਿਹਾ, ਚੁਣੌਤੀ ਇਨ੍ਹਾਂ ਮਾਨਤਵਾਵਾਂ ਤੇ ਗੰਭੀਰਤਾ ਤੋਂ ਅਤੇ ਇਮਾਨਦਾਰੀ ਤੋਂ ਕੰਮ ਕਰਨਾ ਹੈ। ਕਿਉਂਕਿ ਇੱਕ ਬਹੁਤ ਹੀ ਅਲਗ ਏਜੰਡੇ ਦੇ ਨਾਲ ਕੰਮ ਕਰਨ ਵਾਲੀ ਤਾਕਤਾਂ ਹੈ। ਦੁਨੀਆ ਹਿੰਸਾ ਅਤੇ ਬਲ ਦੁਆਰਾ ਸੱਤਾ ਦੀ ਜਬਤੀ ਦੇ ਖਿਲਾਫ ਹੈ। ਇਹ ਅਜਿਹੀਆਂ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਏਗਾ।
ਉਨ੍ਹਾਂ ਨੇ ਨਾਗਰੀਕਾ ਅਤੇ ਸੂਬੇ ਦੇ ਪ੍ਰਤੀਨੀਧੀਆਂ ਦੇ ਖਿਲਾਫ ਹਿੰਸਾ ਅਤੇ ਅੱਤਵਾਦੀ ਹਮਲਾਂ ਨੂੰ ਰੋਕਣ ਲਈ ਵੀ ਆਖਿਆ ਹੈ। ਅਤੇ ਰਾਜਨੀਤੀਕ ਗੱਲਬਾਤ ਦੇ ਜਰੀਏ ਤੋਂ ਵੀ ਜਾਤੀ ਗਰੁੱਪਾਂ ਦੇ ਹਿੱਤਾਂ ਦਾ ਸਨਮਾਨ ਕਰਕੇ ਸੰਘਰਸ਼ ਨੂੰ ਨਿਪਟਾਉਣ ਦੇ ਲਈ ਕਿਹਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਦੁਨੀਆ ਖੇਤਰ ਅਤੇ ਅਫਗਾਨ ਲੋਕ ਸਾਰੇ ਇੱਕ ਅਜ਼ਾਦ, ਨਿਰਪੱਖ, ਏਕਤਾ, ਸ਼ਾਂਤੀਪੂਰਵਕ, ਲੋਕਤੰਤਰੀ ਅਤੇ ਖੁਸ਼ਹਾਲ ਦੇਸ਼ ਚਾਹੁੰਦਾ ਹਨ।