ਨਵੀਂ ਦਿੱਲੀ: ਪਟੇਲ ਨਗਰ ਵਿੱਚ ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 14 ਉਮੀਦਵਾਰਾਂ ਦੀ ਪਹਿਲੀ ਦੂਜੀ ਸੂਚੀ ਜਾਰੀ ਕੀਤੀ ਤੇਂ ਹੋਰ 16 ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਦਫਤਰ ਵਿੱਚ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸਾਡਾ ਮੁਕਾਬਲਾ ਇੱਕ ਰਾਜਨੀਤਿਕ ਸਮੂਹ ਹੈ ਜੋ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਫੈਸਲੇ ਲੈਂਦਾ ਹੈ। ਦੂਜੇ ਪਾਸੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋ ਕੇ 2-2 ਸੰਗਰਾਦਾਂ ਤੇ ਗੁਰਪੁਰਬ ਮਨਾਉਂਦਾ ਹੈ ਤੇ ਸਿਆਸੀ ਲਾਹਾ ਲੈਂਦਾ ਹੈ। ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਪੰਥ ਨੂੰ ਬਚਾਉਣ ਲਈ ਕੰਮ ਕਰੇਗੀ। ਇਸ ਲਈ ਦਿੱਲੀ ਦੀ ਸੂਝਵਾਨ ਸੰਗਤ ਜਾਗੋ ਪਾਰਟੀ ਦਾ ਸਮਰਥਨ ਕਰੇਗੀ।
ਜਾਗੋ ਪਾਰਟੀ ਵੱਲੋਂ 14 ਉਮੀਦਵਾਰਾਂ ਦੀ ਸੂਚੀ ਜਾਰੀ
ਪਟੇਲ ਨਗਰ ਵਿੱਚ ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 14 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਜਾਗੋ ਪਾਰਟੀ ਵੱਲੋਂ 16 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
14 ਉਮੀਦਵਾਰਾਂ ਦੀ ਸੂਚੀ ਵਿੱਚ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਜਾਗੋ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਜੀ.ਕੇ. ਕਾਲਕਾਜੀ ਵਾਰਡ ਤੋਂ ਚੋਣ ਲੜਨਗੇ। ਜਾਗੋ ਯੂਥ ਵਿੰਗ ਦੇ ਪ੍ਰਧਾਨ ਡਾ. ਪਨਪ੍ਰੀਤ ਸਿੰਘ ਮਾਲਵੀਆ ਨਗਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਦੇ ਨਾਲ ਹੀ ਵਿਵੇਕ ਵਿਹਾਰ ਤੋਂ ਭੁਪਿੰਦਰ ਸਿੰਘ ਸਭਰਵਾਲ, ਰੋਹਿਨੀ ਤੋਂ ਅਮਰਜੀਤ ਸਿੰਘ, ਰੋਹਿਨੀ ਸ਼ਕੂਰ ਬਸਤੀ ਤੋਂ ਸਿਕਲੀਗਰ ਸੁਸਾਇਟੀ ਦੇ ਮੁੱਖ ਆਗੂ ਪੱਪੂ ਸਿੰਘ, ਚੰਦਰ ਵਿਹਾਰ ਤੋਂ ਸੱਜਣ ਸਿੰਘ ਲੁਬਾਣਾ ਭਾਈਚਾਰਾ, ਵਿਸ਼ਨੂੰ ਗਾਰਡਨ ਵਾਰਡ ਤੋਂ ਬਖਸ਼ੀਸ਼ ਸਿੰਘ ,ਰਾਵੀ ਨਗਰ ਤੋਂ ਹਰਵਿੰਦਰ ਸਿੰਘ, ਗੁਰੂ ਨਾਨਕ ਨਗਰ ਤੋਂ ਗੁਰਿੰਦਰਜੀਤ ਸਿੰਘ, ਉੱਤਮ ਨਗਰ ਤੋਂ ਬੀਬੀ ਦਵਿੰਦਰ ਕੌਰ, ਸ਼ਿਵ ਨਗਰ ਵਾਰਡ ਤੋਂ ਮਨਜੀਤ ਸਿੰਘ ਰੂਬੀ, ਸਰਿਤਾ ਵਿਹਾਰ ਵਾਰਡ ਤੋਂ ਉਮੀਦਵਾਰ ਹਨ। ਇੰਦਰਜੀਤ ਸਿੰਘ ਦਿਲਸ਼ਾਦ ਗਾਰਡਨ ਵਾਰਡ ਤੋਂ ਸੁਖਦੇਵ ਸਿੰਘ ਅਤੇ ਖੁਰਜੀ ਖਾਸ ਵਾਰਡ ਤੋਂ ਗੁਰਮੀਤ ਸਿੰਘ ਕੋਹਲੀ ਉਮੀਦਵਾਰ ਹੋਣਗੇ।
ਇਹ ਵੀ ਪੜ੍ਹੋ:ਅਜਿਹਾ ਕੀ ਹੋਇਆ ! ਅਕਾਲੀ ਦਲ (ਬ) DSGMC ਦੇ ਪਿੜ 'ਚ ਕਿਉਂ ਨਹੀਂ ਉਤਰ ਸਕਦਾ ?