ਹੈਦਰਾਬਾਦ: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਪੁਰੀ ਦੇ ਸ਼੍ਰੀ ਮੰਦਰ ਤੋਂ ਸ਼ੁਰੂ ਹੁੰਦੀ ਹੈ ਅਤੇ ਗੁੰਡੀਚਾ ਮੰਦਰ ਜਾਂਦੀ ਹੈ। ਗੁੰਡੀਚਾ ਮੰਦਰ ਤੋਂ ਭਗਵਾਨ ਦੀ ਵਾਪਸੀ ਦੀ ਯਾਤਰਾ ਆਸ਼ਾਡ ਦੇ ਸ਼ੁੱਕਲ ਪੱਖ ਦੇ ਦਸਵੇਂ ਦਿਨ ਤੋਂ ਸ਼ੁਰੂ ਹੁੰਦੀ ਹੈ। ਵਾਪਸੀ ਵਾਲੀ ਰੱਥ ਯਾਤਰਾ ਨੂੰ ਬਾਹੁੜਾ ਯਾਤਰਾ ਜਾਂ ਉਲਟਾ ਰੱਥ ਯਾਤਰਾ ਕਿਹਾ ਜਾਂਦਾ ਹੈ। ਇਸ ਯਾਤਰਾ ਨੂੰ ਦੱਖਣ ਵੱਲ ਰਥ ਵਧਣ ਕਰਕੇ ਦੱਖਣੀ-ਮੁਖੀ ਯਾਤਰਾ ਵੀ ਕਿਹਾ ਜਾਂਦਾ ਹੈ।
ਰਥ ਸ਼ਾਮ ਤੋਂ ਪਹਿਲਾਂ ਜਗਨਨਾਥ ਮੰਦਰ ਪਹੁੰਚੇ। ਬਾਹੁੜਾ ਯਾਤਰਾ ਮੰਦਰ ਲਈ ਤਿੰਨ ਰਥਾਂ ਦੀ ਵਾਪਸੀ ਦੀ ਯਾਤਰਾ ਨੂੰ ਦਰਸਾਉਂਦੀ ਹੈ। ਇਨ੍ਹਾਂ ਰਥਾਂ ਦੀ ਵਾਪਸੀ ਦੀ ਯਾਤਰਾ ਦੌਰਾਨ, ਭਗਵਾਨ ਜਗਨਨਾਥ ਮੌਸੀ ਮਾਂ ਮੰਦਰ ਵਿਖੇ ਕੁਝ ਸਮੇਂ ਲਈ ਰਹੇ। ਇਸ ਵਾਪਸੀ ਰਥ ਯਾਤਰਾ ਦੇ ਦੌਰਾਨ ਭਗਵਾਨ ਜਗਨਨਾਥ ਮੌਸੀ ਮਾਂ ਦੇ ਮੰਦਰ ਵਿੱਚ ਕੁੱਝ ਦੇਰ ਲਈ ਰੁਕਦੇ ਹਨ।
ਇਸ ਮੰਦਿਰ ਵਿਚ ਨਾਰਿਅਲ, ਚਾਵਲ, ਗੁੜ ਅਤੇ ਦਾਲ ਨਾਲ ਬਣੀ ਮਿੱਠੀ 'ਪੋਡਾ ਪਿਥਾ' ਪ੍ਰਭੂ ਨੂੰ ਭੇਟ ਕੀਤੀ ਜਾਂਦੀ ਹੈ। ਮੌਸੀ ਮਾਂ ਮੰਦਰ ਵਿਖੇ ਕੁਝ ਸਮਾਂ ਬਿਤਾਉਣ ਤੋਂ ਬਾਅਦ, ਪ੍ਰਭੂ ਮੁੱਖ ਮੰਦਰ ਲਈ ਆਪਣੀ ਅਗਲੀ ਯਾਤਰਾ ਦੀ ਸ਼ੁਰੂਆਤ ਕਰਦਾ ਹੈ।
ਜਗਨਨਾਥ ਯਾਤਰਾ 2021: " ਬਾਹੁੜਾ ਯਾਤਰਾ "ਜਗਨਨਾਥ ਯਾਤਰਾ 2021: " ਬਾਹੁੜਾ ਯਾਤਰਾ " ਦੇਵੀ ਸੁਭਦਰਾ ਅਤੇ ਬਲਭਦਰ ਜੀ ਦਾ ਰਥ ਅੱਗੇ ਜਾਂਦਾ ਅਤੇ ਸਿੰਘ ਦੁਆਰ ਤੇ ਖੜ੍ਹਾ ਹੁੰਦਾ ਹੈ। ਜਦਕਿ ਜਗਨਨਾਥ ਜੀ ਦਾ ਰਥ ਰਾਜਾ ਦੇ ਮਹਿਲ ਦੇ ਸਾਹਮਣੇ ਰੁਕਦਾ ਹੈ।ਇਜ ਕਿਹ ਜਾਂਦਾ ਹੈ ਕਿ ਭਗਵਾਨ ਜਗਨਨਾਥ ਦੇ ਰਥ ਦੀ ਵਾਪਸੀ ਤੇ ਦੇਵੀ ਲਕਸ਼ਮੀ ਚਹਨੀ ਮੰਡਪ ਤੋਂ ਇਕ ਝਲਕ ਦੇਖਦੀ ਹੈ। ਭਗਵਾਨ ਵੱਲੋਂ ਪਿਆਰ ਦੇ ਚਿਨ੍ਹ ਵਜੋਂ ਇਕ ਮਾਲਾ ਭੇਟ ਕੀਤੀ ਜਾਂਦੀ ਹੈ। ਦੇਵੀ ਲਕਸ਼ਮੀ ਮੰਦਿਰ ਆਉਦੀ ਹੈ ਅਤੇ ਭਗਵਾਨ ਦਾ ਇੰਤਜਾਰ ਕਰਦੀ ਹੈ। ਬਾਹੁੜਾ ਯਾਤਰਾ ਦੇ ਦਿਨ ਭਗਵਾਨ ਆਪਣੇ ਰਥਾਂ ਵਿਚ ਸਵਾਰ ਹੋ ਕੇ ਮੰਦਿਰ ਸਾਹਮਣੇ ਖੜੇ ਰਹਿਦੇ ਹਨ