ਹੈਦਰਾਬਾਦ: ਜਗਨਨਾਥ ਮੰਦਰ ਜਿਸ ਨੂੰ ਕਿ ਸ਼੍ਰੀਮੰਦਰ ਵੀ ਕਹਿੰਦੇ ਹਨ। ਇਸ ਨੂੰ ਪੁਰਬਮੁਖੀ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਇਸ 'ਤੇ ਉਗਦੇ ਸੂਰਜ ਦੀ ਪਹਿਲੀ ਕਿਰਨ ਪਵੇ। ਮੰਦਰ ਪਰਿਸਰ ਕਰੀਬ 10 ਏਕੜ ਵਿੱਚ ਫੈਲਿਆ ਹੋਇਆ ਹੈ ਤੇ ਦੋ ਦੀਵਾਰਾਂ ਨਾਲ ਘਿਰਿਆ ਹੋਇਆ ਹੈ। ਬਾਹਰੀ ਦੀਵਾਰ ਨੂੰ ਮੇਘਨਾਦ ਪ੍ਰਾਚੀਰ ਕਿਹਾ ਜਾਂਦਾ ਹੈ ਤੇ ਅੰਦਰੂਨੀ ਦੀਵਾਰ ਨੂੰ ਕੁਰਮ ਭੇਦ ਕਿਹਾ ਜਾਂਦਾ ਹੈ।
ਜਗਨਨਾਥ ਯਾਤਰਾ 2021
ਮੰਦਰ ਦੇ ਅੰਦਰ ਮੁਖ ਗਰਭ ਗ੍ਰਹਿ ਜਿਸ ਨੂੰ ਵੱਡਾ ਦੇਓਲ ਕਿਹਾ ਜਾਂਦਾ ਹੈ। ਇਸ 'ਤੇ ਲੰਬਾ, ਘੁੰਮਾਵਦਾਰ ਸ਼ਿਖਰ ਹੈ, ਜਿਸ ਦੇ ਨਾਲ ਜੁੜਿਆ ਇੱਕ ਸਤੰਭ ਸਭਾ ਹਾਲ ਹੈ। ਸ਼ਿਖਰ ਦੇ ਉੱਤੇ ਅੱਠ ਧਾਤੂਆਂ ਨਾਲ ਬਣਿਆ ਇੱਕ ਵਿਸ਼ਾਲ ਪਹਿਆ ਹੈ। ਜਿਸ ਨੂੰ ਨੀਲਚੱਕਰ ਕਿਹਾ ਜਾਂਦਾ ਹੈ। ਇਸ ਦੇ ਉੱਤੇ ਇੱਖ ਵੱਡਾ ਝੰਡਾ ਲਹਿਰਾਂਦਾ ਹੈ।