ਹੈਦਰਾਬਾਦ : ਬਲਭ੍ਰਦ ਜੀ ਦੇ ਰੱਥ ਦਾ ਨਾਂਅ ਤਾਲਧਵਜ਼ ਹੈ। ਇਨ੍ਹਾਂ ਦੇ ਰੱਥ ਉੱਤੇ ਮਹਾਦੇਵ ਦਾ ਪ੍ਰਤੀਕ ਹੁੰਦਾ ਹੈ। ਇਸਨੂੰ ਨੰਗਲਧਵਜ਼ਾ ਰੱਥ ਵੀ ਕਿਹਾ ਜਾਂਦਾ ਹੈ। ਇਸ ਰੱਥ ਵਿੱਚ ਉਨ੍ਹਾਂ ਦਾ ਸਾਥ ਰਾਮਕ੍ਰਿਸ਼ਨ ਦਿੰਦੇ ਹਨ। ਬਲਭ੍ਰਦ ਜੀ ਦਾ ਰੱਥ ਹਰੇ ਅਤੇ ਲਾਲ ਰੰਗ ਦਾ ਹੁੰਦਾ ਹੈ। ਇਹ ਤਿੰਨ ਰੱਥਾਂ ਵਿੱਚੋਂ ਦੂਸਰਾ ਵੱਡਾ ਰੱਥ ਹੁੰਦਾ ਹੈ। ਕੁੱਲ 763 ਲਕੜ ਦੇ ਟੋਟਿਆਂ ਤੋਂ ਬਣੇ ਬਾਲਭ੍ਰਦ ਜੀ ਦੇ ਰੱਥ ਦੀ ਉੱਚਾਈ 45 ਫੁੱਟ ਹੁੰਦੀ ਹੈ। ਇਸ ਰੱਥ ਵਿੱਚ 14 ਪਹਿਏ ਹੁੰਦੇ ਹਨ।
![ਜਗਨਨਾਥ ਯਾਤਰਾ 2021 : ''ਤਾਲਧਵਜ਼'' ਜਗਨਨਾਥ ਯਾਤਰਾ 2021](https://etvbharatimages.akamaized.net/etvbharat/prod-images/768-512-12398622-thumbnail-3x2-jjjjjjj.jpg)
ਇਸ ਦੇ ਵਿੱਚ ਕਾਲੇ ਰੰਗ ਦੇ ਤ੍ਰਿਬ, ਘੋਰਾਸ ਦ੍ਰਿਗਸ਼ਰਮਾ ਅਤੇ ਸਰਵੋਨਾਰਵ 4 ਘੋੜੇ ਹੁੰਦੇ ਹਨ। ਤਾਲਧਵਜ਼ ਰੱਥ ਦੇ ਰਖਵਾਲੇ ਵਾਸੁਦੇਵ ਅਤੇ ਸਾਰਥੀ ਮਤਾਲੀ ਹਨ। ਰੱਥ ਦੇ ਦੁਆਰਪਾਲ ਨੰਦਾਂ ਅਤੇ ਸੁਨੰਦਾਂ ਹਨ। ਰੱਥ ਉੱਤੇ ਲੱਗੇ ਧਵਜ਼ ਨੂੰ ਉਤ੍ਰਾਨੀ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਰੱਥ ਨੂੰ ਖੀਚਣ ਲਈ ਜਿਸ ਰੱਸੀ ਦੀ ਵਰਤੋਂ ਹੁੰਦੀ ਹੈ ਉਸਨੂੰ ਬਾਸੂਕੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਬਲਭ੍ਰਦ ਜੀ ਦੇ ਰੱਥ ਵਿੱਚ ਭਗਵਾਨ ਗਣੇਸ਼, ਕਾਰਤਿਕ, ਸਵਰਮੰਗਲਾਂ, ਹਲਯੁਧ, ਨਤਮਵਰ, ਮੁਕਤੇਸ਼ਵਰ, ਅਤੇ ਸ਼ੇਸ਼ਦੇਵ ਦੀ ਮੁਰਤਿਆਂ ਹੁੰਦਿਆਂ ਹਨ। ਤਾਲਧਵਜ਼ ਦਾ ਰੱਥ ਦਾ ਮੁੱਖ ਕੇਤੂ ਭਦ੍ਰ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ ਅਤੇ ਹਥਿਆਰ ਹਲ ਅਤੇ ਮੁਸਲ ਹੈ।