ਹੈਦਰਾਬਾਦ: ਭਗਵਾਨ ਜਗਨਾਥ, ਬਾਲਭ੍ਰਦ ਅਤੇ ਸੁਭ੍ਰਦਾ ਦੇ ਰਥ ਨਾਰਿਅਲ ਦੀ ਲੱਕੜ ਬਣਾਏ ਜਾਂਦੇ ਹਨ। ਨਾਰਿਅਲ ਦੀ ਲੱਕੜ ਹਲਕੀ ਹੁੰਦੀ ਹੈ ਅਤੇ ਇਸ ਨੂੰ ਅਸਾਨੀ ਨਾਲ ਖਿਚਿਆ ਜਾ ਸਕਦਾ ਹੈ। ਭਗਵਾਨ ਜਗਤਨਾਥ ਦੇ ਰੱਥ ਦਾ ਨੰਦੀਘੋਸ਼ ਰਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਗਰੂੜਧਵਜ ਅਤੇ ਕਪਿਧਵਜ ਵੀ ਕਿਹਾ ਜਾਂਦਾ ਹੈ। ਇਸ ਰਥ ਵਿੱਚ ਭਗਵਾਨ ਦਾ ਸਾਥ ਮਦਨਮੋਹਨ ਦਿੰਦੇ ਹਨ।
ਜਗਨਨਾਥ ਯਾਤਰਾ 2021: " ਨੰਦੀਘੋਸ਼ ਰਥ "
ਭਗਵਾਨ ਜਗਨਾਥ ਦੇ ਰਥ ਦੀ ਉਂਚਾਈ 45.6 ਫੁੱਟ ਹੁੰਦੀ ਹੈ। ਇਸ ਵਿੱਚ 16 ਪਹੀਏ ਹੁੰਦੇ ਹਨ। ਇਹ ਲੱਕੜ ਦੇ ਕੁੱਲ 838 ਟੁਕੜਿਆਂ ਨਾਲ ਬਣਦੇ ਹਨ। ਭਗਵਾਨ ਜਗਨਾਥ ਦੇ ਰਥ ਦਾ ਰੰਗ ਲਾਲ ਅਤੇ ਪੀਲਾ ਹੁੰਦਾ ਹੈ। ਇਹ ਹੋਰਨਾਂ ਰਥਾਂ ਤੋਂ ਆਕਾਰ 'ਚ ਵੱਡਾ ਹੁੰਦਾ ਹੈ।ਇਹ ਰਥ ਬਾਲਭ੍ਰਦ ਅਤੇ ਸੁਭ੍ਰਦਾ ਦੇ ਰਥ ਤੋਂ ਪਿਛੇ ਹੁੰਦਾ ਹੈ।ਨੰਦੀਘੋਸ਼ ਰਥ ਦੇ ਘੋੜਿਆਂ ਦਾ ਨਾਂਅ ਸ਼ੰਖਾ, ਬਾਲਹੰਖਾ, ਸੁਵੇਤਾ ਤੇ ਹਰਿਦਸ਼ਵ ਹੈ।ਇਨ੍ਹਾਂ ਘੋੜਿਆਂ ਦਾ ਰੰਗ ਸਫੈਦ ਹੁੰਦਾ ਹੈ ਤੇ ਇਸ ਰਥ ਦੇ ਸਾਰਥੀ ਦਾ ਨਾਂਅ ਦਾਰੂਕ ਹੈ।