ਬਡਗਾਮ : ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੇ ਮਾਗਮ ਇਲਾਕੇ ਵਿੱਚ ਇੱਕ ਸ਼ੱਕੀ ਟਿਫ਼ਨ ਬਰਾਮਦ ਹੋਣ ਦੀ ਸੂਚਨਾ ਹੈ। ਟਿਫਿਨ ਨੂੰ ਚੈਕ ਕਰਨ ਲਈ ਬੰਬ ਡਿਸਪੋਜ਼ਲ ਦਸਤੇ ਨੂੰ ਸੱਦਿਆ ਗਿਆ ਹੈ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।
ਪਿਛਲੇ ਮਹੀਨੇ 16 ਜੁਲਾਈ ਨੂੰ ਜੰਮੂ-ਰਾਜੌਰੀ-ਪੁੰਛ ਨੈਸ਼ਨਲ ਹਾਈਵੇ 'ਤੇ ਪੁੰਛ ਦੇ ਭੀਮਬਰ ਗਲੀ ਇਲਾਕੇ 'ਚ ਇੱਕ ਸ਼ੱਕੀ ਬੈਗ ਮਿਲਿਆ ਸੀ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਜੰਮੂ -ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਬਾਰੀ ਬ੍ਰਾਹਮਣਾਂ ਖੇਤਰ ਵਿੱਚ ਚਾਰ ਥਾਵਾਂ ਤੋਂ ਸ਼ੱਕੀ ਡਰੋਨ ਸਬੰਧੀ ਸੂਚਨਾ ਮਿਲੀ ਸੀ।