ਬਡਗਾਮ: ਜੰਮੂ-ਕਸ਼ਮੀਰ ਦੇ ਕੇਂਦਰੀ ਜ਼ਿਲ੍ਹੇ ਬਡਗਾਮ ਵਿੱਚ ਪੁਲਿਸ ਨੇ ਇੱਕ ਇੱਟ ਭੱਠੇ ਦੇ ਮਾਲਕ ਨੂੰ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਗੈਰ-ਰਾਜੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਚਡੂਰਾ ਥਾਣੇ ਦੇ ਅਨੁਸਾਰ ਭੱਠੇ ਦੇ ਮਾਲਕ ਦੀ ਪਛਾਣ ਮੁਹੰਮਦ ਯੂਸਫ ਮੀਰ ਪੁੱਤਰ ਮੁਹੰਮਦ ਅਕਬਰ ਮੀਰ ਵਾਸੀ ਚਤਰਗਾਮ ਵਜੋਂ ਹੋਈ ਹੈ।
02 ਜੂਨ 2022 ਨੂੰ, ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਮੁਹੰਮਦ ਯੂਸਫ ਮੀਰ ਦੇ ਭੱਠੇ 'ਤੇ ਕੰਮ ਕਰਦੇ ਗੈਰ-ਰਾਜੀ ਮਜ਼ਦੂਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੇ ਨਤੀਜੇ ਵਜੋਂ ਬਿਹਾਰ ਦਾ ਇੱਕ ਮਜ਼ਦੂਰ ਦਿਲਖੁਸ਼ ਕੁਮਾਰ ਮਾਰਿਆ ਗਿਆ, ਜਦਕਿ ਪੰਜਾਬ ਦਾ ਇੱਕ ਹੋਰ ਮਜ਼ਦੂਰ ਰਾਜਨ ਜ਼ਖ਼ਮੀ ਹੋ ਗਿਆ। ਇਸ ਸਬੰਧੀ ਥਾਣਾ ਚਡੂਰਾ ਵਿਖੇ ਮੁਕੱਦਮਾ ਨੰਬਰ 102/2022 ਦਰਜ ਕਰ ਲਿਆ ਗਿਆ ਹੈ, ਜੋ ਕਿ ਕਾਨੂੰਨ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।