ਜੰਮੂ ਕਸ਼ਮੀਰ : ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਤੇ ਕੋਰੋਨਾ ਵੈਕਸੀਨੇਸ਼ਨ ਲਈ ਜੰਮੂ ਕਸ਼ਮੀਰ 'ਚ ਸਿਹਤ ਕਰਮਚਾਰੀ ਨਦੀ ਪਾਰ ਕਰਕੇ ਰਾਜੌਰੀ ਦੇ ਦੂਰ-ਦਰਾਜ ਦੇ ਇਲਾਕਿਆਂ 'ਚ ਪੁੱਜੇ। ਇਥੋਂ ਦੇ ਕਰਮਚਾਰੀ ਕੜੀ ਮਸ਼ਕਤ ਤੋਂ ਬਾਅਦ ਲੋਕਾਂ ਦੇ ਕੋਰੋਨਾ ਵੈਕਸੀਨੇਸ਼ਨ 'ਚ ਸਫਲ ਹੋਏ।
ਜੰਮੂ ਕਸ਼ਮੀਰ: ਕੋਰੋਨਾ ਵੈਕਸੀਨੇਸ਼ਨ ਲਈ ਨਦੀ ਪਾਰ ਕਰ ਰਾਜੌਰੀ ਪੁੱਜੇ ਸਿਹਤ ਕਰਮਚਾਰੀ - ਨਦੀ ਪਾਰ ਕਰ ਰਾਜੌਰੀ ਪੁੱਜੇ ਸਿਹਤ ਕਰਮਚਾਰੀ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਦੇਸ਼ ਭਰ 'ਚ ਕੋਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਤੇ ਕੋਰੋਨਾ ਵੈਕਸੀਨੇਸ਼ਨ ਲਈ ਜੰਮੂ ਕਸ਼ਮੀਰ 'ਚ ਸਿਹਤ ਕਰਮਚਾਰੀ ਨਦੀ ਪਾਰ ਕਰਕੇ ਰਾਜੌਰੀ ਦੇ ਦੂਰ-ਦਰਾਜ ਦੇ ਇਲਾਕਿਆਂ 'ਚ ਪੁੱਜੇ। ਇਥੋਂ ਦੇ ਕਰਮਚਾਰੀ ਕੜੀ ਮਸ਼ਕਤ ਤੋਂ ਬਾਅਦ ਲੋਕਾਂ ਦੇ ਕੋਰੋਨਾ ਵੈਕਸੀਨੇਸ਼ਨ 'ਚ ਸਫਲ ਹੋਏ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ।ਵੀਡੀਓ 'ਚ ਪਹਿਲਾਂ ਦੋ ਔਰਤਾਂ ਤੇ ਇੱਕ ਆਦਮੀ ਦਰਿਆ ਨੂੰ ਪਾਰ ਕਰਦੇ ਹੋਏ ਦਿਖਾਇਆ ਗਿਆ ਹੈ, ਇਸ ਦੌਰਾਨ ਦਰਿਆ ਦਾ ਪਾਣੀ ਉਨ੍ਹਾਂ ਦੇ ਗੋਡਿਆਂ ਦੇ ਪੱਧਰ 'ਤੇ ਵਗ ਰਿਹਾ ਹੈ। ਵੀਡੀਓ 'ਚ ਇਹ ਸਿਹਤ ਕਰਮਚਾਰੀ ਇੱਕ ਦੂਜੇ ਨੂੰ ਫੜ ਕੇ ਦਰਿਆ ਪਾਰ ਕਰਦੇ ਨਜ਼ਰ ਆ ਰਹੇ ਹਨ।
ਦੋ ਹੋਰ ਸਿਹਤ ਕਰਮਚਾਰੀ, ਜਿਨ੍ਹਾਂ ਵਿਚੋਂ ਇੱਕ ਕੋਲਡ ਡੱਬੀ ਚੁੱਕਦਾ ਹੋਇਆ ਵੇਖਿਆ ਗਿਆ ਸੀ, ਉਹ ਵੀ ਆਪਣੇ ਪਿੱਛੇ ਦਰਿਆ ਦੇ ਪਾਣੀ ਵਿਚੋਂ ਲੰਘ ਰਹੇ ਸਨ।ਸਿਹਤ ਕਰਮਚਾਰੀਆਂ ਵੱਲੋਂ ਨਦੀ ਪਾਰ ਕਰ ਲੋਕਾਂ ਦੀ ਜਾਨ ਬਚਾਉਣ ਲਈ ਕੀਤੇ ਜਾ ਰਹੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।