ਨਵੀਂ ਦਿੱਲੀ:ਜੰਮੂ-ਕਸ਼ਮੀਰ ਦੇ ਅਲਪਾਈਨ ਸਕੀਅਰ ਆਰਿਫ਼ ਮੁਹੰਮਦ ਖਾਨ (Arif Mohammad Khan, an alpine skier from Jammu and Kashmir) ਨੇ ਬੀਜਿੰਗ ਵਿੱਚ ਹੋਣ ਵਾਲੇ 2022 ਵਿੰਟਰ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।
ਖਾਨ, ਜੋ ਕਿ ਉੱਤਰੀ ਕਸ਼ਮੀਰ ਦਾ ਰਹਿਣ ਵਾਲਾ ਹੈ, ਨੇ ਦੁਬਈ ਵਿੱਚ ਓਲੰਪਿਕ ਕੁਆਲੀਫਾਇਰ ਅਲਪਾਈਨ ਸਕੀਇੰਗ ਈਵੈਂਟ ਵਿੱਚ ਵਿੰਟਰ ਖੇਡਾਂ ਲਈ ਟਿਕਟ ਬੁੱਕ ਕੀਤੀ ਸੀ। ਉਹ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਸਮੇਤ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ।
ਭਾਰਤੀ ਓਲੰਪਿਕ ਸੰਘ ਦੇ ਸਕੱਤਰ ਜਨਰਲ ਰਾਜੀਵ ਮਹਿਤਾ (Secretary General of the Indian Olympic Association Rajiv Mehta) ਨੇ ਇੱਕ ਟਵੀਟ ਵਿੱਚ ਕਿਹਾ, "ਆਰਿਫ਼ ਖਾਨ ਨੇ ਸਕੀ ਅਤੇ ਸਨੋ ਬੋਰਡ ਵਿੱਚ ਬੀਜਿੰਗ ਵਿੰਟਰ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।"