ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (National Highway Authority of India) ਨੇ ਬਰਸਾਤ ਮਗਰੋਂ ਕਈ ਥਾਵਾਂ ਤੋਂ ਤਬਾਹ ਹੋਏ ਕੀਰਤਪੁਰ-ਮਨਾਲੀ ਮਾਰਗ ਨੂੰ ਅਗਲੇ ਸਾਲ ਜੂਨ 2024 ਤੱਕ ਤਿਆਰ ਕਰਨ ਦਾ ਟੀਚਾ ਰੱਖਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਰੋਡ ਦਾ ਪੁਨਰ-ਨਿਰਮਾਣ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਹ ਰੋਡ ਪੂਰੀ ਤਰ੍ਹਾਂ 2025 ਵਿੱਚ ਤਿਆਰ ਹੋਵੇਗਾ ਅਤੇ ਇਸ ਲਈ ਘੱਟੋ-ਘੱਟ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ।
ਬਰਸਾਤ ਦੌਰਾਨ ਟੁੱਟੇ ਕੀਰਤਪੁਰ-ਮਨਾਲੀ ਕੌਮਾਂਤਰੀ ਮਾਰਗ ਨੂੰ ਮੁੜ ਬਣਾਉਣ ਲਈ ਲੱਗੇਗਾ ਡੇਢ ਸਾਲ ਦਾ ਸਮਾਂ, ਕਈ ਥਾਈਂ ਹੋਵੇਗਾ ਸੁਰੰਗਾਂ ਦਾ ਨਿਰਮਾਣ - Pandoh Bypass Takoli Project
ਇਸ ਸਾਲ ਹੋਈ ਤਬਾਹੀ ਦੀ ਬਰਸਾਤ ਦਾ ਅਸਰ ਕੀਰਤਪੁਰ-ਮਨਾਲੀ ਕੌਮਾਂਤਰੀ ਮਾਰਗ (Kiratpur Manali International Highway) ਉੱਤੇ ਵੀ ਤਬਾਹੀ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਸੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਾ ਮੰਨਣਾ ਹੈ ਕਿ ਰੋਡ ਦੇ ਮੁੜ ਨਿਰਮਾਣ ਲਈ ਡੇਢ ਸਾਲ ਤੱਕ ਦਾ ਸਮਾਂ ਲੱਗੇਗਾ।
![ਬਰਸਾਤ ਦੌਰਾਨ ਟੁੱਟੇ ਕੀਰਤਪੁਰ-ਮਨਾਲੀ ਕੌਮਾਂਤਰੀ ਮਾਰਗ ਨੂੰ ਮੁੜ ਬਣਾਉਣ ਲਈ ਲੱਗੇਗਾ ਡੇਢ ਸਾਲ ਦਾ ਸਮਾਂ, ਕਈ ਥਾਈਂ ਹੋਵੇਗਾ ਸੁਰੰਗਾਂ ਦਾ ਨਿਰਮਾਣ It will take a year and a half to rebuild the Kiratpur-Manali international road, which was broken during the monsoon](https://etvbharatimages.akamaized.net/etvbharat/prod-images/09-12-2023/1200-675-20222720-2-20222720-1702090699287.jpg)
Published : Dec 9, 2023, 8:37 AM IST
|Updated : Dec 9, 2023, 9:44 AM IST
ਟਨਲਾਂ ਦੀ ਵਧ ਸਕਦੀ ਹੈ ਗਿਣਤੀ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਚੈਰੀ (Project Director Varun Cherry) ਨੇ ਦੱਸਿਆ ਕਿ ਫਿਲਹਾਲ ਕੀਰਤਪੁਰ ਤੋਂ ਮਨਾਲੀ ਤੱਕ ਚਾਰ ਮਾਰਗੀ ਰਾਹ 'ਤੇ 14 ਸੁਰੰਗਾਂ ਪ੍ਰਸਤਾਵਿਤ ਹਨ ਪਰ ਹੁਣ ਇਨ੍ਹਾਂ ਦੀ ਗਿਣਤੀ ਵਧ ਸਕਦੀ ਹੈ। 14 'ਚੋਂ 10 ਸੁਰੰਗਾਂ ਤਿਆਰ ਹਨ, ਜਦਕਿ ਚਾਰ 'ਤੇ ਕੰਮ ਚੱਲ ਰਿਹਾ ਹੈ। ਮੰਡੀ ਜ਼ਿਲ੍ਹੇ ਵਿੱਚ ਕੀਰਤਪੁਰ-ਮਨਾਲੀ ਚਾਰ ਮਾਰਗੀ ’ਤੇ ਸੁਰੰਗਾਂ ਦਾ ਜਾਲ ਵਿਛਾਇਆ ਗਿਆ ਹੈ। ਇਕੱਲੇ ਪੰਡੋਹ ਬਾਈਪਾਸ ਟਾਕੋਲੀ ਪ੍ਰੋਜੈਕਟ (Pandoh Bypass Takoli Project) ਵਿੱਚ ਕੁੱਲ 10 ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 8 ਸੁਰੰਗਾਂ ਤਿਆਰ ਹਨ ਅਤੇ 5 ਵਿੱਚ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦਿਨਾਂ ਵਿੱਚ ਦੋ ਸੁਰੰਗਾਂ ਵਿੱਚ ਕੰਮ ਚੱਲ ਰਿਹਾ ਹੈ। ਮੰਡੀ ਸ਼ਹਿਰ ਵਿੱਚ ਬਾਈਪਾਸ ਲਈ ਚਾਰ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਲੰਬਾਈ 3,600 ਮੀਟਰ ਹੈ, ਜਦਕਿ ਮੰਡੀ-ਪੰਡੋਹ ਅਤੇ ਪੰਡੋਹ ਤੋਂ ਕੈਂਚੀ ਮੋੜ ਵਿਚਕਾਰ 2 ਸੁਰੰਗਾਂ ਦੀ ਉਸਾਰੀ ਦਾ ਵੀ ਪ੍ਰਸਤਾਵ ਹੈ।
- Gopalganj Suicide Three people : ਗੋਪਾਲਗੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
- ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ 'ਚ ਫੇਰ ਫੇਰਬਦਲ, ਕੈਲਾਸ਼ ਗਹਿਲੋਤ ਤੋਂ ਖੋਹਿਆ ਕਾਨੂੰਨ ਤੇ ਨਿਆਂ ਵਿਭਾਗ
- Mohan Bhagwat Visit Punjab: ਆਰਐਸਐਸ ਮੁਖੀ ਮੋਹਨ ਭਾਗਵਤ ਦੇ ਪੰਜਾਬ ਦੌਰੇ ਦਾ ਆਖਰੀ ਦਿਨ, ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ
ਉਦਯੋਗਿਕ ਵਾਹਨਾਂ ਅਤੇ ਸੈਲਾਨੀਆਂ ਲਈ ਲਾਈਫ ਲਾਈਨ ਹੈ ਇਹ ਮਾਰਗ: ਦੱਸ ਦਈਏ ਕੀਰਤਪੁਰ-ਮਨਾਲੀ ਹਾਈਵੇਅ ਦੇਸ਼ ਦੇ ਸਭ ਤੋਂ ਜ਼ਿਆਦਾ ਚਲਦੇ ਰਹਿਣ ਵਾਲੇ ਮਾਰਗਾਂ ਵਿੱਚ ਆਉਂਦਾ ਹੈ। ਇਸ ਮਾਰਗ ਰਾਹੀਂ ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਤੋਂ ਮਨਾਲੀ, ਲਾਹੌਲ ਸਪਿਤੀ ਅਤੇ ਲੇਹ-ਲਦਾਖ ਆਉਣ ਵਾਲੇ ਸੈਲਾਨੀਆਂ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਵੀ ਇਸ ਦਾ ਕਾਫੀ ਫਾਇਦਾ ਹੈ। ਇਸ ਨਾਲ 2 ਘੰਟੇ ਦਾ ਸਮਾਂ ਵੀ ਬਚੇਗਾ। ਇਸ ਤੋਂ ਇਲਾਵਾ ਹਿਮਾਚਲ ਵਿੱਚ ਕਈ ਫੈਕਟਰੀਆਂ ਹਨ ਜਿਨ੍ਹਾਂ ਲਈ ਪੰਜਾਬ ਤੋਂ ਟਰੱਕ ਰਾਹੀਂ ਸਮਾਨ ਪਹੁੰਚਾਇਆ ਜਾਂਦਾ ਹੈ। ਇਸ ਲਈ ਇਹ ਹਾਈਵੇਅ ਉਦਯੋਗ ਅਤੇ ਸੈਰ-ਸਪਾਟੇ ਦੇ ਪੱਖ ਤੋਂ ਵੀ ਕਾਫੀ ਜ਼ਿਆਦਾ ਅਹਿਮ ਹੈ।