ਨਵੀਂ ਦਿੱਲੀ: ਉੱਤਰ-ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਠੰਢ ਵਿੱਚ ਕੋਹਰੇ ਦੇ ਨਾਲ ਸ਼ੀਤ ਲਹਿਰ ਦੇ ਚਲਣ ਕਾਰਨ ਠੰਢ ਦਾ ਅਸਰ ਵਧ ਗਿਆ ਹੈ। 28 ਦਸਬੰਰ ਨੂੰ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਸ਼ੀਤ ਲਹਿਰ ਦੇ ਨਾਜ਼ੁਕ ਪੱਧਰ 'ਤੇ ਪਹੁੰਚਣ ਦੀ ਸੰਭਵਾਨਾ ਜਤਾਈ ਜਾ ਰਹੀ ਹੈ।
ਭਲਕੇ ਤੋਂ ਵਧੇਗੀ ਦਿੱਲੀ ਸਣੇ ਕਈ ਰਾਜਾਂ 'ਚ ਠੰਢ, ਸ਼ੀਤ ਲਹਿਰ ਦਾ ਅਲਰਟ ਜਾਰੀ
ਉੱਤਰ-ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਜਿਸ ਨਾਲ ਠੰਢ ਦਾ ਅਸਰ ਵਧ ਗਿਆ ਹੈ। 28 ਦਸਬੰਰ ਨੂੰ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਅਤੇ ਉੱਤਰੀ ਰਾਜਸਥਾਨ ਵਿੱਚ ਸ਼ੀਤ ਲਹਿਰ ਦੇ ਨਾਜ਼ੁਕ ਪੱਧਰ 'ਤੇ ਪਹੁੰਚਣ ਸੰਭਵਾਨਾ ਜਤਾਈ ਜਾ ਰਹੀ ਹੈ।
ਮੋਸਮ ਵਿਭਾਗ ਦੇ ਮੁੱਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਪੱਛਮੀ ਪਰੇਸ਼ਾਨੀ ਦੇ ਸਰਗਰਮ ਹੋਣ ਕਾਰਨ ਐਤਵਾਰ ਅਤੇ ਸੋਮਵਾਰ ਨੂੰ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਵਾਧਾ ਹੋਵੇਗਾ। ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਵੇਗੀ। ਇਸ ਤੋਂ ਬਾਅਦ ਉੱਤਰ ਪੱਛਮ ਦਿਸ਼ਾ ਤੋਂ ਆਉਣ ਵਾਲੀ ਠੰਢੀ ਹਵਾ ਦਿੱਲੀ ਦੇ ਤਾਪਮਾਨ ਨੂੰ ਵੀ ਘੱਟ ਕਰੇਗੀ। ਜਿਸ ਤੋਂ ਬਾਅਦ ਘੱਟੋ ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਉੱਤੇ ਪਹੁੰਚਣ ਦੀ ਸੰਭਾਵਨਾ ਹੈ।
ਮੈਦਾਨੀ ਇਲਾਕਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਦੋਂ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜਾਂ ਫਿਰ ਘੱਟੋ ਘੱਟ ਤਾਪਮਾਨ ਵਿੱਚ 6.4 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਿਰਾਵਟ ਦਰਜ ਹੁੰਦੀ ਹੈ। ਪਿਛਲੇ ਐਤਵਾਰ ਨੂੰ 3.4 ਡਿਗਰੀ ਸੈਲਸੀਅਸ ਘੱਟੋ ਘੱਟ ਤਾਪਮਾਨ ਦੇ ਨਾਲ ਸੀਜਨ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਸੀ।