ਨਵੀਂ ਦਿੱਲ਼ੀ: ਮੋਸਮ ਵਿੱਚ ਬਦਲਾਅ ਆਉਣ ਕਾਰਨ ਕਈ ਸੂਬਿਆਂ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਉੱਤਰ ਭਾਰਤ ਦੇ ਕਈ ਸੂਬਿਆਂ 'ਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਦੱਖਣੀ ਭਾਰਤ ਵਿੱਚ ਆਉਣ ਵਾਲੇ 48 ਘੰਟਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦੱਸਿਆ ਹੈ ਕਿ ਤਾਮਿਲਨਾਡੂ, ਪੁਡੂਚੇਰੀ ਤੇ ਕਰੀਕਾਲ ਖੇਤਰ ਵਿੱਚ ਕੁੱਝ ਥਾਂਵਾਂ 'ਤੇ 14 ਨਵੰਬਰ ਨੂੰ ਮੀਂਹ ਪੈ ਸਕਦਾ ਹੈ। ਤਾਮਿਲਨਾਡੂ ਦੇ ਤਿਰੂਨੇਲਵੇਲੀ, ਰਮਨਾਥਪੁਰਮ ਤੇ ਥੂਥੁਕੁੜੀ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।
48 ਘੰਟਿਆਂ 'ਚ ਤੇਜ਼ ਹਵਾ ਦੇ ਨਾਲ ਪੈ ਸਕਦਾ ਮੀਂਹ - ਐਨਸੀਆਰ
ਮੋਸਮ ਵਿੱਚ ਬਦਲਾਅ ਆਉਣ ਕਾਰਨ ਕਈ ਸੂਬਿਆਂ ਵਿੱਚ ਠੰਢ ਨੇ ਦਸਤਕ ਦੇ ਦਿੱਤੀ ਹੈ। ਉੱਤਰ ਭਾਰਤ ਦੇ ਕਈ ਸੂਬਿਆਂ 'ਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਗਈ ਹੈ।
48 ਘੰਟਿਆਂ 'ਚ ਤੇਜ਼ ਹਵਾ ਦੇ ਨਾਲ ਪੈ ਸਕਦਾ ਮੀਂਹ
ਦੱਸ ਦਈਏ ਕਿ ਆਉਣ ਵਾਲੇ 48 ਘੰਟਿਆਂ 'ਚ ਚੇਨਈ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਚੇਨਈ ਦੇ ਕੁੱਝ ਇਲਾਕਿਆਂ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ, ਜਿੱਥੇ ਇਸ ਦਾ ਤਾਪਮਾਨ ਕ੍ਰਮਵਾਰ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ 31 ਤੋਂ 25 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਇਸ ਦੇ ਨਾਲ ਹੀ ਨਵੰਬਰ ਦੇ ਸ਼ੁਰੂ ਵਿੱਚ ਹੀ ਦਿੱਲੀ ਐਨਸੀਆਰ ਵਿੱਚ ਹਲਕੀ ਠੰਢ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅਤੇ ਐਨਸੀਆਰ ਵਿੱਚ ਧੁੰਧ ਹੋਰ ਵੱਧ ਸਕਦੀ ਹੈ।