ਪੰਜਾਬ

punjab

ETV Bharat / bharat

ਦਿੱਲੀ 'ਚ ਪ੍ਰਦੂਸ਼ਣ ਦੇਖ ਕੇ ਚਿੰਤਤ ਮੀਰਾ ਰਾਜਪੂਤ, ਕਿਹਾ- ਇਹ ਮੇਰਾ ਘਰ ਨਹੀਂ ਹੋ ਸਕਦਾ - ਦਿੱਲੀ

ਅਭਿਨੇਤਾ ਸ਼ਾਹਿਦ ਕਪੂਰ (Actor Shahid Kapoor) ਦੀ ਪਤਨੀ ਮੀਰਾ ਰਾਜਪੂਤ ਦੀਵਾਲੀ ਤੋਂ ਬਾਅਦ ਦਿੱਲੀ (Delhi) 'ਚ ਹਵਾ ਪ੍ਰਦੂਸ਼ਣ (Air pollution) ਦੇਖ ਕੇ ਹੈਰਾਨ ਰਹਿ ਗਈ ਅਤੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਚਿੰਤਾ ਜ਼ਾਹਰ ਕੀਤੀ ਅਤੇ ਲਿਖਿਆ- ਇਹ ਮੇਰਾ ਘਰ ਨਹੀਂ ਹੋ ਸਕਦਾ।

ਦਿੱਲੀ 'ਚ ਪ੍ਰਦੂਸ਼ਣ ਦੇਖ ਕੇ ਚਿੰਤਤ ਮੀਰਾ ਰਾਜਪੂਤ, ਕਿਹਾ- ਇਹ ਮੇਰਾ ਘਰ ਨਹੀਂ ਹੋ ਸਕਦਾ
ਦਿੱਲੀ 'ਚ ਪ੍ਰਦੂਸ਼ਣ ਦੇਖ ਕੇ ਚਿੰਤਤ ਮੀਰਾ ਰਾਜਪੂਤ, ਕਿਹਾ- ਇਹ ਮੇਰਾ ਘਰ ਨਹੀਂ ਹੋ ਸਕਦਾ

By

Published : Nov 6, 2021, 8:44 AM IST

ਹੈਦਰਾਬਾਦ: ਦੀਵਾਲੀ (Diwali) ਮੌਕੇ ਪਟਾਕਿਆਂ ਦੇ ਧੂੰਏਂ ਕਾਰਨ ਦਿੱਲੀ ਵਿੱਚ ਦਮ ਘੁੱਟਣ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ (Delhi) ਦੀ ਹਵਾ ਕਾਰਖਾਨਿਆਂ ਤੋਂ ਨਿਕਲਣ ਵਾਲੇ ਧੂੰਏਂ ਅਤੇ ਕਾਰਬਨ ਨਾਲ ਪਹਿਲਾਂ ਹੀ ਪ੍ਰਦੂਸ਼ਿਤ ਹੈ। ਦੀਵਾਲੀ (Diwali) ਤੋਂ ਬਾਅਦ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਦਿੱਲੀ (Delhi) ਪ੍ਰਦੂਸ਼ਣ (Pollution) ਕਾਰਨ ਗੈਸ ਚੈਂਬਰ ਵਿੱਚ ਤਬਦੀਲ ਹੋ ਗਈ ਹੈ। ਇਸ 'ਤੇ ਅਭਿਨੇਤਾ ਸ਼ਾਹਿਦ ਕਪੂਰ (Actor Shahid Kapoor) ਦੀ ਪਤਨੀ ਮੀਰਾ ਰਾਜਪੂਤ (Meera Rajput) ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਸੋਸ਼ਲ ਮੀਡੀਆ (Social media) 'ਤੇ ਇਸ ਦਿਸ਼ਾ 'ਚ ਵੱਡਾ ਕਦਮ ਚੁੱਕਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਮੀਰਾ ਦਿੱਲੀ (Delhi) ਦੀ ਰਹਿਣ ਵਾਲੀ ਹੈ।

ਇਹ ਮੇਰਾ ਘਰ ਨਹੀਂ ਹੋ ਸਕਦਾ

ਮੀਰਾ ਰਾਜਪੂਤ (Meera Rajput) ਨੇ ਆਪਣੇ ਇੰਸਟਾਗ੍ਰਾਮ (Instagram) ਅਕਾਊਂਟ 'ਤੇ ਦਿੱਲੀ ਦੇ ਪ੍ਰਦੂਸ਼ਣ (Pollution) ਦੇ ਧੂੰਏਂ ਨਾਲ ਢਕੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੀਰਾ ਨੇ ਲਿਖਿਆ, 'ਇਹ ਮੇਰਾ ਘਰ ਨਹੀਂ ਹੋ ਸਕਦਾ, ਕਿਰਪਾ ਕਰਕੇ ਆਪਣੇ ਪਾਸੇ ਤੋਂ ਕੁਝ ਕਰੋ.. ਪਟਾਕੇ ਨਾ ਚਲਾਓ, ਕੂੜੇ ਨੂੰ ਵੱਖ ਕਰੋ ਅਤੇ ਉਨ੍ਹਾਂ ਸਮੂਹਾਂ ਦਾ ਸਮਰਥਨ ਕਰੋ ਜੋ ਪਰਾਲੀ ਸਾੜਨ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ।'

ਦਿੱਲੀ 'ਚ ਪ੍ਰਦੂਸ਼ਣ ਦੇਖ ਕੇ ਚਿੰਤਤ ਮੀਰਾ ਰਾਜਪੂਤ, ਕਿਹਾ- ਇਹ ਮੇਰਾ ਘਰ ਨਹੀਂ ਹੋ ਸਕਦਾ

ਦੱਸ ਦੇਈਏ ਕਿ ਮੀਰਾ ਰਾਜਪੂਤ (Meera Rajput) ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਰਾਜਧਾਨੀ ਤੋਂ ਪੜ੍ਹਾਈ ਵੀ ਕੀਤੀ ਹੈ। ਮੀਰਾ ਅਕਸਰ ਸੋਸ਼ਲ ਮੀਡੀਆ (Social media) 'ਤੇ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਵੀ ਆਪਣੇ ਲੁੱਕ ਲਈ ਮਸ਼ਹੂਰ ਹੈ।

ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਕੀ ਹੈ?

ਦਿੱਲੀ (Delhi) ਵਿੱਚ ਹਵਾ ਪ੍ਰਦੂਸ਼ਣ (Pollution) ਦੀ ਸਥਿਤੀ ਇੱਕ ਗੰਭੀਰ ਮੁੱਦਾ ਹੈ। ਦਿੱਲੀ (Delhi) ਵਿੱਚ ਹਵਾ ਪ੍ਰਦੂਸ਼ਣ (Pollution) ਹਰ ਸਾਲ ਤੇਜ਼ੀ ਨਾਲ ਫੈਲ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਬੀ. ਸੀ. ਬੀ.) ਮੁਤਾਬਕ ਇਸ ਵਾਰ ਦਿੱਲੀ 'ਚ ਪ੍ਰਦੂਸ਼ਣ ਨੇ ਰਿਕਾਰਡ ਤੋੜ ਦਿੱਤੇ ਹਨ।

ਇਸ ਸਾਲ ਦੀਵਾਲੀ 'ਤੇ ਦਿੱਲੀ 'ਚ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ ਵਿੱਚ ਔਸਤ AQI ਯਾਨੀ ਹਵਾ ਦੀ ਗੁਣਵੱਤਾ ਲਗਭਗ 462 ਸੀ। ਇਸ ਦਾ ਕਾਰਨ ਦਿੱਲੀ-ਐਨਸੀਆਰ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣਾ ਅਤੇ ਖੇਤਾਂ ਵਿੱਚ ਪਰਾਲੀ ਸਾੜਨਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਨੇ ਆਪਣੇ ਰਿਸ਼ਤੇ 'ਤੇ ਲਗਾਈ ਮੋਹਰ, ਜਨਮਦਿਨ 'ਤੇ ਸ਼ੇਅਰ ਕੀਤੀ ਤਸਵੀਰ

ABOUT THE AUTHOR

...view details