ਨਵੀਂ ਦਿੱਲੀ:ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਇਸ ਸਾਲ ਆਪਣਾ ਪਹਿਲਾ ਸੈਟੇਲਾਈਟ PSLV-C52 ਲਾਂਚ ਕੀਤਾ ਹੈ। ਪੀਐਸਐਲਵੀ ਵਾਹਨ (PSLV-C52) ਤੋਂ ਇਸ ਉਪਗ੍ਰਹਿ ਨੂੰ ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀ ਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। 1,710 ਕਿਲੋਗ੍ਰਾਮ ਵਜ਼ਨ ਵਾਲੇ EOS-04 ਉਪਗ੍ਰਹਿ ਨੂੰ PSLV-C52 ਦੁਆਰਾ ਧਰਤੀ ਤੋਂ 529 ਕਿਲੋਮੀਟਰ ਦੀ ਉਚਾਈ 'ਤੇ ਸੂਰਜ ਦੇ ਧਰੁਵੀ ਪੰਧ ਵਿੱਚ ਰੱਖਿਆ ਜਾਵੇਗਾ।
ਸੈਟੇਲਾਈਟ ਨੂੰ ਇਹ ਫਾਇਦਾ ਮਿਲੇਗਾ
ਇਸਰੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ EOS-04 ਉਪਗ੍ਰਹਿ ਰਾਡਾਰ ਇਮੇਜਿੰਗ ਸੈਟੇਲਾਈਟ ਹੈ। ਜਿਸ ਦੀ ਵਰਤੋਂ ਕਿਸੇ ਵੀ ਮੌਸਮ ਵਿੱਚ ਧਰਤੀ ਦੀਆਂ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਲੈਣ ਲਈ ਕੀਤੀ ਜਾਵੇਗੀ। ਇਸ ਰਾਹੀਂ ਖੇਤੀਬਾੜੀ, ਜੰਗਲਾਤ, ਪੌਦੇ ਲਗਾਉਣ, ਮਿੱਟੀ ਦੀ ਨਮੀ, ਪਾਣੀ ਦੀ ਉਪਲਬਧਤਾ ਅਤੇ ਹੜ੍ਹਾਂ ਦੀ ਸੰਭਾਵਨਾ ਵਾਲੇ ਖੇਤਰਾਂ ਦਾ ਨਕਸ਼ਾ ਤਿਆਰ ਕਰਨ ਵਿੱਚ ਮਦਦ ਮਿਲੇਗੀ।