ਜ਼ੰਮੂ ਕਸ਼ਮੀਰ:ਇੱਕ ਵਾਰ ਫੇਰ ਜ਼ੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ ਹੈ। ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀ ਨੂੰ ਢੇਰ ( ENCOUNTER IN JAMMU KASHMIR ANANTNAG) ਕਰ ਦਿੱਤਾ ਹੈ। ਮਾਰਿਆ ਗਿਆ ਅੱਤਵਾਦੀ ਦਹਿਸ਼ਗਰਦੀ ਸੰਗਠਨ ਇਸਲਾਮਿਕ ਸਟੇਟ ਆਫ ਜੰਮੂ ਕਸ਼ਮੀਰ ਦਾ ਦੱਸਿਆ ਜਾ ਰਿਹਾ ਹੈ। ਇਹ ਮੁੱਠਭੇੜ ਜ਼ੰਮੂ ਕਸ਼ਮੀਰ ਦੇ ਅਨੰਤਨਾਗ ਦੇ ਸ੍ਰੀਗੁਫਵਾੜਾ ਇਲਾਕੇ ਵਿੱਚ ਹੋਈ ਹੈ।
ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਦੇ ਅਨੁਸਾਰ, ਮ੍ਰਿਤਕ ਅੱਤਵਾਦੀ ਬਿਜਬਹਿਰਾ ਥਾਣੇ ਦੇ ਏਐਸਆਈ ਮੁਹੰਮਦ ਅਸ਼ਰਫ਼ ਦੀ ਹੱਤਿਆ ਵਿੱਚ ਸ਼ਾਮਲ ਸੀ। ਮਾਰੇ ਗਏ ਅੱਤਵਾਦੀ ਦੀ ਪਛਾਣ ਕਾਦੀਪੋਰਾ ਖੇਤਰ ਦੇ ਰਹਿਣ ਵਾਲੇ ਫਹੀਮ ਭੱਟ ਵਜੋਂ ਹੋਈ ਹੈ।
ਇਸ ਸਬੰਧੀ ਕਸ਼ਮੀਰ ਦੀ ਪੁਲਿਸ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਹੈ।ਅੱਤਵਾਦੀ ਦੀ ਪਛਾਣ ਕਾਦੀਪੋਰਾ, ਅਨੰਤਨਾਗ ਦੇ ਫਹੀਮ ਭੱਟ ਵਜੋਂ ਹੋਈ ਹੈ। ਉਹ ਹਾਲ ਹੀ ਵਿੱਚ ਅੱਤਵਾਦੀ ਸੰਗਠਨ ISJK ਵਿੱਚ ਸ਼ਾਮਲ ਹੋਇਆ ਸੀ ਅਤੇ ਸ਼ਹੀਦ ਏਐਸਆਈ ਮੁਹੰਮਦ ਅਸ਼ਰਫ਼ ਦੀ ਹੱਤਿਆ ਵਿੱਚ ਸ਼ਾਮਲ ਸੀ, ਜੋ PS ਬਿਜਬੇਹਰਾ ਵਿੱਚ ਤਾਇਨਾਤ ਸੀ।